ਕਰਨਾਲ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਕਰਨਾਲ ਵਿਖੇ ਇੱਕ ਵੱਡਾ ਹਾਦਸਾ ਵਾਪਰਿਆ। ਸਕੂਲੋਂ ਪਿੰਡ ਨੂੰ ਆ ਰਹੇ 4 ਵਿਦਿਆਰਥੀ ਨਹਿਰ ’ਚ ਡੁੱਬ ਗਏ। ਜਿਸ ਕਾਰਨ ਉਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ ਇੱਕ ਨੂੰ ਬਾਹਰ ਕੱਢ ਲਿਆ ਗਿਆ। ਫਿਲਹਾਲ ਬਾਹਰ ਕੱਢੇ ਗਏ ਵਿਦਿਆਰਥੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪਿੰਡ ਏਚਲਾ ਕੋਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਨਹਿਰ ਜਾ ਡਿੱਗਿਆ। ਜਿਸ ਕਾਰਨ ਚਾਰੇ ਵਿਦਿਆਰਥੀ ਨਹਿਰ ’ਚ ਡੁੁੱਬ ਗਏ। ਰਾਤ ਨੂੰ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਵਿਦਿਆਰਥੀ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਵੱਖ-ਵੱਖ ਕਾਲਜ਼ਾਂ ’ਚ ਪੜ੍ਹਦੇ ਸਨ। (Karnal News)
ਇਸ ਦੌਰਾਨ ਨਹਿਰ ਕੋਲੋਂ ਲੰਘ ਰਹੇ ਇੱਕ ਰਾਹਗੀਰ ਨੇ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਨੌਜਵਾਨ ਨੂੰ ਹੀ ਬਾਹਰ ਕੱਢ ਸਕਿਆ। ਸਾਰੇ ਦੋਸਤਾਂ ਨੇ ਇੱਕ-ਦੂਜੇ ਦੇ ਹੱਥ ਫੜ ਕੇ ਜੰਜੀਰੀ ਬਣਾ ਕੇ ਨਹਿਰ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਤੋਂ ਬਾਅਦ ਇੱਕ ਨੌਜਵਾਨ ਇੱਕ ਦੂਜੇ ਤੋਂ ਹੱਥ ਧੋ ਬੈਠੇ ਅਤੇ ਕੁਝ ਹੀ ਸਮੇਂ ’ਚ ਤਿੰਨੋਂ ਦੋਸਤ ਨਹਿਰ ’ਚ ਡੁੱਬ ਗਏ। ਸੜਕ ਦੀ ਹਾਲਤ ਖਰਾਬ ਹੋਣ ਕਾਰਨ ਉਸ ਦਾ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਸੀ। ਤਿੰਨਾਂ ਦੀਆਂ ਲਾਸ਼ਾਂ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪਿੰਡ ਅੱਚਲਾ ’ਚ ਸੋਗ ਦੀ ਲਹਿਰ ਹੈ। (Karnal News)














