ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News ਸਰਕਾਰ ਵੱਲੋਂ ਨ...

    ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਪਿੱਛੋਂ ਸਿੱਖਿਆ ਭਵਨ ਦੀ ਛੱਤ ‘ਤੇ ਚੜ੍ਹੇ 3 ਕੱਚੇ ਅਧਿਆਪਕ ਹੇਠਾਂ ਉੱਤਰੇ

    government issued notification sachkahoon

    (ਕੁਲਵੰਤ ਕੋਟਲੀ), ਮੋਹਾਲੀ। ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਕੱਚੇ ਅਧਿਆਪਕ 16 ਜੂਨ ਤੋਂ ਸਥਾਨਕ ਸਿੱਖਿਆ ਭਵਨ ਦੀ 7 ਵੀਂ ਮੰਜ਼ਿਲ ਤੇ ਚੜ੍ਹੇ ਰਾਜਾ ਔਲਖ, ਬਲਵੰਤ ਸਿੰਘ ਪਟਿਆਲਾ ਅਤੇ ਕੁਲਵਿੰਦਰ ਸਿੰਘ ਨਾੜੂ ਆਦਿ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੇਠਾਂ ਉਤਰ ਆਏ ਹਨ। ਕੱਚੇ ਅਧਿਆਪਕ ਯੂਨੀਅਨ ਆਗੂਆਂ ਵਲੋਂ ਸੰਘਰਸ਼ਕਾਰੀ ਅਧਿਆਪਕਾਂ ਹਾਰ ਪਾ ਕੇ ਸਨਮਾਨ ਕਰਦੇ ਹੋਏ ਹੇਠਾਂ ਉਤਾਰਿਆ ਗਿਆ।

    ਇਸ ਮੌਕੇ ਇਨ੍ਹਾਂ 3 ਆਗੂਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਵੱਡੀ ਗਿਣਤੀ ਵਿਚ ਕੱਚੇ ਅਧਿਆਪਕ ਹਾਜ਼ਰ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਬਹੁਤ ਘੱਟ ਤਨਖ਼ਾਹਾਂ ਉੱਤੇ ਕੰਮ ਕਰਦੇ ਕੱਚੇ ਅਧਿਆਪਕਾਂ ਦੀ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 16 ਜੂਨ ਨੂੰ ਯੂਨੀਅਨ ਵਲੋਂ ਜਿੱਥੇ ਵਿੱਦਿਆ ਭਵਨ ਅੱਗੇ ਪੱਕਾ ਧਰਨਾ ਲਗਾਇਆ ਸੀ ਉੱਥੇ 3 ਕੱਚੇ ਅਧਿਆਪਕ ਸਰਕਾਰ ਤੇ ਦਬਾਅ ਬਣਾਉਣ ਲਈ ਵਿੱਦਿਆ ਭਵਨ ਦੀ 7 ਵੀਂ ਮੰਜ਼ਿਲ ਤੇ ਚੜ ਗਏ ਸਨ ਤੇ ਪਿਛਲੇ 84 ਦਿਨਾ ਤੋਂ ਉੱਥੇ ਹੀ ਡਟੇ ਹੋਏ ਸਨ। ਪੰਜਾਬ ਸਰਕਾਰ ਵਲੋਂ ਮੰਨੀਆਂ ਮੰਗਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦੇਣ ਤੋਂ ਬਾਅਦ 3 ਕੱਚੇ ਅਧਿਆਪਕਾਂ ਨੂੰ ਹੇਠਾਂ ਉਤਾਰ ਲਿਆ ਗਿਆ ਜਦਕਿ ਵਿੱਦਿਆ ਭਵਨ ਅੱਗੇ ਚੱਲਦਾ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਜਦੋਂ ਤੱਕ 13 ਹਜ਼ਾਰ ਦੇ ਕਰੀਬ ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਜਾਂ ਉਨ੍ਹਾਂ ਦੀ ਨੌਕਰੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ