ਇੰਦੌਰ ਤੋਂ ਸ਼ਿਫਟ ਹੋ ਸਕਦਾ ਹੈ ਦੂਸਰਾ ਇੱਕ ਰੋਜ਼ਾ

ਫ੍ਰੀ ਪਾਸ ਨੂੰ ਲੈ ਕੇ ਬੀਸੀਸੀਆਈ-ਐਮਪੀਸੀਏ ‘ਚ ਤਕਰਾਰ

 

 

ਹੋਲਕਰ ਸਟੇਡੀਅਮ ‘ਚ 24 ਅਕਤੂਬਰ ਤੋਂ ਭਾਰਤ-ਵਿੰਡੀਜ਼ ਮੁਕਾਬਲਾ

 

ਐਮਪੀਸੀਏ ਨੇ ਬੀਸੀਸੀਆਈ ਨੂੰ ਹਰ ਗੈਲਰੀ ਦੀਆਂ ਪੰਜ ਫੀਸਦੀ ਸੀਟਾਂ ਦੇ ਪਾਸ ਦੇਣ ਤੋਂ ਕੀਤੀ ਨਾਂਹ

ਨਵੀਂ ਦਿੱਲੀ, 30 ਅਕਤੂਬਰ

 

ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇੰਦੌਰ ‘ਚ ਹੋਣ ਵਾਲਾ ਦੂਸਰਾ ਇੱਕ ਰੋਜ਼ਾ ਦੂਸੀ ਜਗ੍ਹਾ ਸ਼ਿਫਟ ਹੋ ਸਕਦਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਮਪੀਸੀਏ) ਦਰਮਿਆਨ ਕੰਪਲੀਮੈਂਟਰੀ ਪਾਸਾਂ ਨੂੰ ਲੈ ਕੇ ਤਕਰਾਰ ਹੋਣ ਕਾਰਨ ਅਜਿਹੀ ਸ਼ੰਕਾ ਹੈ ਬੀਸੀਸੀਆਈ ਦੇ ਨਵੇਂ ਸੰਵਿਧਾਨ ਮੁਤਾਬਕ ਸਟੇਡੀਅਮ ਦੀ ਕੁੱਲ ਸਮਰੱਥਾ ਦੀਆਂ 90 ਫ਼ੀਸਦੀ ਟਿਕਟਾਂ ਵਿਕਰੀ ਲਈ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਇਸ ਦਾ ਮਤਲਬ ਹੈ ਕਿ ਰਾਜ ਇਕਾਈਆਂ ਕੋਲ 10 ਫ਼ੀਸਦੀ ਸੀਟਾਂ ਦੇ ਹੀ ਪਾਸ ਮੁਫ਼ਤ ਵੰਡਣ ਲਈ ਬਚਣਗੇ ਇੰਦੌਰ ਦੇ ਹੋਲਕਰ ਸਟੇਡੀਅਮ ਦੀ ਦਰਸ਼ਕ ਸਮਰੱਥਾ 27000 ਹੈ ਇਸ ਹਿਸਾਬ ਨਾਲ ਐਮਪੀਸੀਏ ਕੋਲ 2700 ਪਾਸ ਹੀ ਬਚਣਗੇ ਬੀਸੀਸੀਆਈ ਵੀ ਆਪਣੇ ਪ੍ਰਯੋਜਕਾਂ ਲਈ ਫ੍ਰੀ ਪਾਸ ਦੀ ਮੰਗ ਕਰਦਾ ਹੈ ਇਹੀ ਵਿਵਾਦ ਦੀ ਮੁੱਖ ਜੜ੍ਹ ਹੈ

 

ਐਮਪੀਸੀਏ ਦੇ ਸਕੱਤਰ ਮਿਲਿੰਦ ਕਨਮਡੀਕਰ ਨੇ ਕਿਹਾ ਕਿ ਰਾਜ ਐਸੋਸੀਏਸ਼ਨ ਦੀ ਪ੍ਰਬੰਧਕੀ ਕਮੇਟੀ ਦਾ ਫੈਸਲਾ ਹੈ ਕਿ ਜੇਕਰ ਬੀਸੀਸੀਆਈ ਪਾਸਾਂ ਦੀ ਮੰਗ ਤੋਂ ਪਿੱਛੇ ਨਹੀਂ ਹਟਦਾ ਹੈ ਤਾਂ ਉਸ ਲਈ ਇੰਦੌਰ ‘ਚ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇੱਕ ਰੋਜ਼ਾ ਮੈਚ ਕਰਾਉਣਾ ਸੰਭਵ ਨਹੀਂ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਪੈਵੇਲੀਅਨ ਗੈਲੇਰੀ ‘ਚ 7000 ਸੀਟਾਂ ਹਨ ਉਹਨਾਂ ਵਿੱਚੋਂ ਸਾਡੇ ਲਈ 700 ਸੀਟਾਂ ਹੀ ਬਚਣਗੀਆਂ ਅਤੇ ਪੰਜ ਫੀਸਦੀ ਜੇਕਰ ਬੀਸੀਸੀਆਈ ਨੂੰ ਦੇਵਾਂਗੇ ਤਾਂ ਸਾਡੇ ਕੋਲ 350 ਟਿਕਟਾਂ ਹੀ ਬਚਣਗੀਆਂ ਜਦੋਂਕਿ ਅਸੀਂ ਆਪਣੇ ਮੈਂਬਰਾਂ, ਵੱਖ ਵੱਖ ਸਰਕਾਰੀ ਏਜੰਸੀਆਂ ਦੀ ਵੀ ਮੰਗ ਪੂਰੀ ਕਰਨੀ ਹੁੰਦੀ ਹੈ
ਬੀਸੀਸੀਆਈ ਦਾ ਦਾਅਵਾ
ਬੀਸੀਸੀਆਈ ਅਤੇ ਸੰਬੰਧਿਤ ਇਕਾਈਆਂ ਦਰਮਿਆਨ ਮੁਫ਼ਤ ਪਾਸਾਂ ਦਾ ਹਮੇਸ਼ਾਂ ਦਾ ਮੁੱਦਾ ਰਿਹਾ ਹੈ ਹਾਲਾਂਕਿ ਬੀਸੀਸੀਆਈ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਕਨਮਡੀਕਰ ਦਾ ਮੈਚ ਨਾ ਕਰਾਉਣ ਦੀ ਗੱਲ ਪੂਰੀ ਤਰ੍ਹਾਂ ਬਲੈਕਮੇਲਿੰਗ ਕਰਨ ਦੀ ਰਣਨੀਤੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here