ਇਰਾਨ ‘ਚ 1979 ਤੋਂ ਲੱਗੀ ਹੋਈ ਹੈ ਸ਼ਰਾਬ ‘ਤੇ ਪਾਬੰਦੀ
ਤੇਹਰਾਨ, ਏਜੰਸੀ।
ਇਰਾਨ ਦੇ ਵੱਖ-ਵੱਖ ਸੂਬਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 302 ਲੋਕ ਬਿਮਾਰ ਹੋ ਗਏ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰੇਡੀਓ ਫ੍ਰੀ ਯੂਰਪ/ ਰੇਡੀਓ ਲਿਬਰਟੀ ਅਤੇ ਇਰਾਨੀਅਨ ਲੇਬਰ ਨਿਊਜ਼ ਏਜੰਸੀ ਨੇ ਰਾਜ ਆਪਾਤਕਾਲ ਸੇਵਾ ਦੇ ਬੁਲਾਰੇ ਮੋਜਤਬਾ ਖਾਲਿਦੀ ਨੇ ਦੱਸਿਆ ਕਿ ਹਾਲ ਹੀ ‘ਚ ਪੂਰੇ ਇਰਾਨ ‘ਚ 302 ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸ੍ਰੀ ਖਾਲਿਦੀ ਨੇ ਦੱਸਿਆ ਕਿ ਕਿ ਹੋਰਮੋਜਗਨ, ਉਤਰੀ ਖੋਰਾਸਾਨ, ਅਲਬੋਰਜ, ਕੋਹਗਿਲੁਯੇਹ ਅਤੇ ਬੋਅਰ ਅਹਿਮਦ ਰਾਜ ‘ਚ ਮੌਤਾਂ ਹੋਈਆਂ ਹਨ।
ਜਿਕਰਯੋਗ ਹੈ ਕਿ ਇਰਾਨ ‘ਚ 1979 ਤੋਂ ਸ਼ਰਾਬ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਦਾ ਉਲੰਘਣ ਕਰਨ ‘ਤੇ ਨਗਦ ਜੁਰਮਾਨਾ ਅਤੇ ਸਖ਼ਤ ਸਜ਼ਾ ਦੀ ਤਜਵੀਜ ਹੈ। ਇਸ ਦੇ ਬਾਵਜੂਦ ਕਈ ਇਰਾਨੀ ਲੋਕ ਵਿਦੇਸ਼ੀ ਅਤੇ ਦੇਸ਼ੀ ਸ਼ਰਾਬ ਪੀਂਦੇ ਹਨ ਜੋ ਗੈਰ ਕਾਨੂੰਨੀ ਤੌਰ ‘ਤੇ ਬਜ਼ਾਰ ‘ਚ ਮੁਹੱਈਆ ਹੈ। ਬੰਦਰ ਅੱਬਾਸ ਦੇ ਪੁਲਿਸ ਮੁਖੀ ਇਸਮਾਇਲ ਮਸ਼ਾਯੇਖ ਨੇ ਦੱਸਿਆ ਕਿ ਇੱਕ ਸ਼ਾਦੀਸ਼ੁਦਾ ਜੋੜੇ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸ਼ੱਕੀ ਵਿਤਰਕ ਨੂੰ ਹਿਰਾਸਤ ‘ਚ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।