ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਕਿਸਾਨ ਏਕਤਾ ਦੇ...

    ਕਿਸਾਨ ਏਕਤਾ ਦੇੇ ਦਬਾਅ ਸਦਕਾ ਹੀ 26 ਦੀ ਟਰੈਕਟਰ ਪਰੇਡ ਨੂੰ ਮਿਲੀ ਇਜ਼ਾਜਤ : ਢੀਂਡਸਾ

    ਕਿਸਾਨ ਏਕਤਾ ਦੇੇ ਦਬਾਅ ਸਦਕਾ ਹੀ 26 ਦੀ ਟਰੈਕਟਰ ਪਰੇਡ ਨੂੰ ਮਿਲੀ ਇਜ਼ਾਜਤ : ਢੀਂਡਸਾ

    ਸੁਨਾਮ ਊਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ) ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਏਕਤਾ ਦੇੇ ਦਬਾਅ ਸਦਕਾ ਹੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਇਜ਼ਾਜਤ ਮਿਲੀ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਇਤਿਹਾਸਕ ਪਰੇਡ ਅੱਗੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰ ਲਈ ਝੁਕਣਾ ਪਵੇਗਾ । ਉਹਨਾਂ ਕਿਹਾ ਕਿ ਕਿਸਾਨਾਂ ਦੀ ਪਰੇਡ ਹੀ ਅਸਲੀ ਪਰੇਡ ਹੋਵੇਗੀ ਜੋ ਦੇਸ਼ ਦੀ ਅਸਲ ਤਸਵੀਰ ਪੇਸ਼ ਕਰੇਗੀ। ਇੱਥੇ ਜਾਰੀ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਇਹ ਪਰੇਡ ਦੋ ਮਹੀਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਹੱਕਾਂ ਲਈ ਦਿੱਲੀ ਦੀਆਂ ਹੱਦਾਂ ਨਾਲ ਖੁੱਲ੍ਹੀਆਂ ਸੜਕਾਂ ਉੱਪਰ ਡਟੇ ਕਿਸਾਨਾਂ ਦੀ ਸੁਣਵਾਈ ਨਾ ਹੋਣ ਦੇ ਮੋਦੀ ਸਰਕਾਰ ਦੇ ਤਾਨਾਸਾਹੀ ਰਵੱਈਏ ਨੂੰ ਦੁਨੀਆਂ ਅੱਗੇ ਉਜਾਗਰ ਕਰੇਗੀ।

    ਉਹਨਾਂ ਕਿਹਾ ਕਿ ਦੁਨੀਆਂ ਦੇ ਇਤਿਹਾਸਕ ਅੰਦੋਲਨ ਲੜ ਰਹੇ ਕਿਸਾਨਾਂ ਨੇ ਜਿੱਥੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਹੈ ਉੱਥੇ ਅਜਿਹੇ ਸੰਕੇਤ ਦਿੱਤੇ ਹਨ ਜਿਹਨਾਂ ਨੂੰ ਜੋ ਦੇਸ਼ ਦੇ ਭਵਿੱਖ ਲਈ ਚੰਗੇਰੇੇੇ ਸਾਬਤ ਹੋਣਗੇ । ਕਿਸਾਨ ਅੰਦੋਲਨ ਨੇ ਜਵਾਬਦੇਹੀ ਵਾਲੀ ਜਮਹੂਰੀਅਤ ਨੂੰ ਨਵੀਂ ਦਿਸ਼ਾ ਦਿੱਤੀ ਹੈ , ਕਿਸਾਨਾਂ ਹੱਕਾਂ ਦੀ ਲੜਾਈ ਨੇ ਸਾਂਝੀਵਾਲਤਾ ਤੇ ਆਪਸੀ ਇਤਫ਼ਾਕ ਨੂੰ ਉਭਾਰਿਆ ਹੈ। ਇੱਕ ਟਰਾਲੀ ਵਿੱਚ ਬਹਿਕੇ ਜਾਣ ਤੇ ਇਕੱਠਿਆਂ ਦੇ ਸੌਣ ਬੈਠਣ ਦੀ ਸਾਂਝ ਨੇ ਧੜੇਬੰਦੀਆਂ ਤੇ ਦਰਾੜਾਂ ਖਤਮ ਕਰ ਦਿੱਤੀਆਂ ਹਨ।

    ਢੀਂਡਸਾ ਨੇ ਕਿਸਾਨ ਆਗੂਆਂ ਦੀ ਏਕਤਾ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਦਾ ਨਾ ਦੇਸ਼ਾਂ ਵਿਦੇਸਾਂ ਅੰਦਰ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਦਿੱਲੀ ਦੇ ਬਾਰਡਰਾਂ ’ਤੇ ਕਿਸੇ ਵਜ਼੍ਹਾ ਕਰਕੇ ਨਹੀਂ ਜਾ ਸਕੇ ਉਹ ਆਪਣੇ ਘਰਾਂ ਅੰਦਰ ਬੈਠਕੇ ਕਿਸਾਨਾਂ ਦੇ ਸੁੱਖ ਸਾਂਤੀ ਲਈ ਤੇ ਜਿੱਤਕੇ ਜਲਦੀ ਘਰ ਵਾਪਸ ਪਰਤਣ ਦੀ ਅਰਦਾਸ ਕਰਨ। ਉਹਨਾਂ ਦੇਸ਼ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਨੂੰ ਪੂਰੇ ਗੌਰ ਨਾਲ ਦੇਖਣ ਤੇ ਇਸ ਇਤਿਹਾਸਕ ਮੌਕੇ ਨੂੰ ਦੇਖਣ ਲਈ ਪ੍ਰਚਾਰ ਕਰਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.