Sunam News: ਚੋਰੀ ਦੇ ਮੋਟਰਸਾਈਕਲ ਸਮੇਤ ‌ਚਾਈਨਾ ਡੋਰ ਦੇ 25 ਗੁੱਟ ਬਰਾਮਦ

Sunam News
Sunam News: ਚੋਰੀ ਦੇ ਮੋਟਰਸਾਈਕਲ ਸਮੇਤ ‌ਚਾਈਨਾ ਡੋਰ ਦੇ 25 ਗੁੱਟ ਬਰਾਮਦ

Sunam News: ਅੱਗੇ ਪੁੱਛਗਿੱਛ ਜਾਰੀ, ਇਹ ਚਾਈਨਾ ਡੋਰ ਹਰਿਆਣਾ ਤੋਂ ਲੈ ਕੇ ਆਇਆ : ਡੀਐੱਸਪੀ

Sunam News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰੀ ਪੁਲਿਸ ਵੱਲੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਇੱਕ ਵਿਅਕਤੀ ਤੋਂ ‌ਚਾਈਨਾ ਡੋਰ ਦੇ 25 ਗੁੱਟ ਬਰਾਮਦ ਕੀਤੇ ਗਏ ਹਨ। ‌ਇਸ ਮੌਕੇ ‌ਥਾਣਾ ਸਿਟੀ ਸਨਾਮ ਵਿਖੇ ‌ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‌ਉਨਾਂ ਦੀ ਸੁਪਰਵੀਜ਼ਨ ਵਿੱਚ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਅਗਵਾਈ ਦੇ ਵਿੱਚ ਸਹਾਇਕ ਥਾਣੇਦਾਰ ਸ਼ਾਮ ਸਿੰਘ ਸਮੇਤ ਪੁਲਿਸ ਪਾਰਟੀ ਮਾਤਾ ਮੋਦੀ ਚੌਂਕ ਮੌਜੂਦ ਸੀ।

Read Also : Haryana News: ਹਾਈਕੋਰਟ ਦੇ ਫੈਸਲੇ ਕਾਰਨ ਹਰਿਆਣਾ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋ ਗਈ ਬੱਲੇ-ਬੱਲੇ

ਇਸ ਦੌਰਾਨ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਕੁਲਾਰ ਖੁਰਦ ਜੋ ਮੋਟਰ ਸਾਈਕਲ ਪੀ ਬੀ 11 ਏਐਮ 8436 ਸੀਟੀ 100 ਜੋ ਕਿ ਚੋਰੀ ਕੀਤਾ ਹੋਇਆ ਹੈ ਤੇ ਸਵਾਰ ਹੋ ਕੇ ਚਾਈਨਾ ਡੋਰ ਵੇਚਣ ਲਈ ਟਿੱਬੀ ਰਵੀਦਾਸਪੁਰਾ ਸੁਨਾਮ ਵੱਲ ਨੂੰ ਜਾਵੇਗਾ। ‌ਜੇਕਰ ਉਸ ਦੀ ਯੋਜਨਾਬੰਦ ਤਰੀਕੇ ਨਾਕਾਬੰਦੀ ਕੀਤੀ ਜਾਵੇ ਤਾਂ ਬਲਵਿੰਦਰ ਸਿੰਘ ਨੂੰ ਚੋਰੀ ਕੀਤੇ ਗਏ ਮੋਟਰਸਾਈਕਲ ਸਮੇਤ ਚਾਈਨਾ ਡੋਰ ਨਾਲ ਕਾਬੂ ਕੀਤਾ ਜਾ ਸਕਦਾ ਹੈ। Sunam News

ਜਿਸ ‘ਤੇ ਇੰਸਪੈਕਟਰ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਸਿਟੀ ਸਨਾਮ ਦੇ ਹੁਕਮ ਅਨੁਸਾਰ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇਂ ਯੋਜਨਾਵੰਧ ਤਰੀਕੇ ਨਾਲ ਬਲਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਤੋਂ 25 ਗੁੱਟ ਚਾਈਨਾ ਡੋਰ ਸਮੇਤ ਚੋਰੀ ਸ਼ੂਦਾ ਮੋਟਰਸਾਈਕਲ ਬਰਾਮਦ ਕਰਵਾਇਆ। ਇਸ ਮੌਕੇ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਸ ਤੋਂ ਅੱਗੇ ਦੀ ਪੁੱਛਤਾਜ ਕੀਤੀ ਜਾ ਰਹੀ ਹੈ ਅਤੇ ਇਹ ਚਾਈਨਾ ਡੋਰ ਹਰਿਆਣਾ ਤੋਂ ਲੈ ਕੇ ਆਇਆ ਸੀ।

LEAVE A REPLY

Please enter your comment!
Please enter your name here