289 ਘਰ ਹੋਏ ਤਬਾਹ, 645 ਨੂੰ ਹੋਇਆ ਨੁਕਸਾਨ | Flood Punjab
- ਪਟਿਆਲਾ ਅਤੇ ਰੂਪਨਗਰ ਜਿਲ੍ਹੇ ਦੀ ਅੱਧੀ ਅਬਾਦੀ ਹੜ੍ਹ ਦੀ ਮਾਰ ਹੇਠ ਐੱਸਬੀਐੱਸ ਪੂਰਾ ਜ਼ਿਲ੍ਹਾ ਹੀ ਆ ਚੁੱਕਾ ਹੈ ਚਪੇਟ ’ਚ
- ਪੰਜਾਬ ਦੇ 1432 ਪਿੰਡਾਂ ਵਿੱਚ ਬੁਰਾ ਹਾਲ, 26 ਹਜ਼ਾਰ 280 ਨੂੰ ਲੈ ਕੇ ਜਾਇਆ ਗਿਆ ਸੁਰੱਖਿਆ ਥਾਂ
- 3828 ਚੱਲ ਰਹੇ ਹਨ ਰਾਹਤ ਕੈਂਪ, ਸਭ ਤੋਂ ਜ਼ਿਆਦਾ ਫਿਰੋਜ਼ਪੁਰ ਵਿਖੇ 2700 ਰਾਹਤ ਕੈਂਪ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੋ ਦਹਾਕਿਆਂ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਦੇ ਕਾਰਨ ਹਾਲਾਤ ਨਾਜੁਕ ਬਣੇ ਹੋਏ ਹਨ ਸੂਬੇ ਵਿੱਚ ਇਸ ਸਮੇਂ 25 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਸ਼ਹੀਦ ਭਗਤ ਸਿੰਘ ਨਗਰ ਨੂੰ ਹੜ੍ਹ ਦੀ ਸਭ ਤੋਂ ਜ਼ਿਆਦਾ ਮਾਰ ਝੱਲਣੀ ਪਈ ਹੈ ਅਤੇ ਇਸ ਜ਼ਿਲੇ੍ਹ ਵਿੱਚ 100 ਫੀਸਦੀ ਅਬਾਦੀ ਹੜ੍ਹ ਦੀ ਮਾਰ ਹੇਠ ਆ ਗਈ ਹੈ ਪਟਿਆਲਾ ਤੇ ਰੂਪ ਨਗਰ ਜ਼ਿਲੇ੍ਹ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਹੜ੍ਹ ਦੀ ਮਾਰ ਝੱਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਥਾਵਾਂ ’ਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਫਿਰ ਵੀ ਸਥਿਤੀ ਜ਼ਿਆਦਾ ਕਾਬੂ ਹੇਠ ਨਹੀਂ ਹੈ। ਪੰਜਾਬ ਵਿੱਚ ਹੁਣ ਤੱਕ ਹੜ੍ਹਾਂ ਕਰਕੇ 38 ਜਣਿਆਂ ਦੀ ਮੌਤ ਹੋ ਚੁੱਕੀ ਹੈ ਤਾਂ 2 ਜਣੇ ਅਜੇ ਲਾਪਤਾ ਹਨ। (Flood Punjab)
ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਹੜ੍ਹ ਪੀੜਤਾਂ ਦਾ ਦਰਦ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਇਸ ਸਮੇਂ 14 ਜ਼ਿਲ੍ਹਿਆਂ ਦੇ 1432 ਪਿੰਡਾਂ ਹੜ੍ਹ ਨਾਲ ਪ੍ਰਭਵਿਤ ਹਨ ਤਾਂ ਇਨ੍ਹਾਂ ਜ਼ਿਲ੍ਹਿਆਂ ’ਚ 289 ਘਰ ਪੂਰੀ ਤਰ੍ਹਾ ਤਬਾਹ ਹੋ ਗਏ ਹਨ। 645 ਘਰਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਇਸ ਸਮੇਂ 3828 ਰਾਹਤ ਕੈਂਪ ਚੱਲ ਰਹੇ ਹਨ , ਸਭ ਤੋਂ ਜ਼ਿਆਦਾ ਫਿਰੋਜ਼ਪੁਰ ਵਿਖੇ 2700 ਰਾਹਤ ਕੈਂਪ ਚਲਾਏ ਜਾ ਰਹੇ ਹਨ। ਇਹ ਪੰਜਾਬ ਭਰ ਦੀ ਸ਼ੁਰੂਆਤੀ ਰਿਪੋਰਟ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੁਕਸਾਨ ਯੋਗ ਹੋਰ ਵੀ ਜ਼ਿਆਦਾ ਵਧ ਸਕਦੇ ਹਨ। ਆਫ਼ਤ ਪ੍ਰਬੰਧਨ ਵਿਭਾਗ ਸਾਰੇ ਨਿਯਮਾਂ ਨੂੰ ਦੇਖ ਰਿਹਾ ਹੈ ਤਾਂ ਕਿ ਕੇਂਦਰ ਵੱਲੋਂ ਦਿੱਤੇ ਗਏ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਪੈਸੇ ਦੀ ਯੋਗ ਵਰਤੋਂ ਕੀਤੀ ਜਾ ਸਕੇ। (Flood Punjab)
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਹਫ਼ਤੇ ਆਈ ਤੇਜ਼ ਬਾਰਸਾਤ ਅਤੇ ਪਹਾੜੀ ਇਲਾਕੇ ਤੋਂ ਆਏ ਪਾਣੀ ਕਰਕੇ ਪੰਜਾਬ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਪੰਜਾਬ ਦੇ ਮੋਹਾਲੀ ਤੋਂ ਲੈ ਕੇ ਫਿਰੋਜ਼ਪੁਰ ਜ਼ਿਲੇ੍ਹ ਤੱਕ ਆਮ ਲੋਕਾਂ ਨੂੰ ਹੜ੍ਹ ਦੀ ਸਥਿਤੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਤਾਂ ਰੋਜ਼ਾਨਾ ਹੀ ਡਿਪਟੀ ਕਮਿਸ਼ਨਰ ਆਪਣੇ ਜ਼ਿਲੇ੍ਹ ਵਿੱਚ ਹੋਏ ਨੁਕਸਾਨ ਦੀ ਜਿੱਥੇ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੋਏ ਹਨ ਤਾਂ ਉਥੇ ਹੀ ਨੁਕਸਾਨ ਦੀ ਭਰਪਾਈ ਦਾ ਜਾਇਦਾ ਲੈਣ ਦੇ ਨਾਲ ਹੀ ਪੰਜਾਬੀਆ ਨੂੰ ਇਸ ਆਫ਼ਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਇਸ ਸਮੇਂ 25 ਲੱਖ ਤੋਂ ਜ਼ਿਆਦਾ ਪੰਜਾਬੀ ਹੜ੍ਹ ਤੋਂ ਪ੍ਰਭਾਵਿਤ ਹਨ । ਪੰਜਾਬ ਦੇ ਉੱਚ ਅਧਿਕਾਰੀ ਇਸ ਨੁਕਸਾਨ ਦੀ ਭਰਪਾਈ ਕਰਨ ਦੀ ਵਿਉਂਤ ਵੀ ਬਣਾ ਰਹੇ ਹਨ, ਕਿਉਂਕਿ ਮੁੱਖ ਮੰਤਰੀ ਭਗਵੰਤ ਵੱਲੋਂ ਹਰ ਇੱਕ-ਇੱਕ ਪੈਸੇ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਰੋਜ਼ਾਨਾ ਹੀ ਰਿਪੋਰਟ ਤਿਆਰ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਰਿਪੋਰਟ ਭੇਜੀ ਜਾ ਰਹੀ ਹੈ।
ਜ਼ਿਲਾ ਪਿੰਡ ਪ੍ਰਭਾਵਿਤ ਕੁਲ ਅਬਾਦੀ ਪ੍ਰਭਾਵਿਤ ਮੌਤ
ਪਟਿਆਲਾ 458 1 ਲੱਖ 32 ਹਜ਼ਾਰ 10
ਰੂਪ ਨਗਰ 364 4 ਲੱਖ 75 ਹਜ਼ਾਰ 03
ਮੁਹਾਲੀ 268 ਰਿਪੋਰਟ ਨਹੀਂ ਆਈ 07
ਮੋਗਾ 030 1000 ਹਜ਼ਾਰ 01
ਹੁਸ਼ਿਆਰਪੁਰ 030 ਰਿਪੋਰਟ ਨਹੀਂ ਆਈ 01
ਲੁਧਿਆਣਾ 016 3100 —
ਸੰਗਰੂਰ 029 4 ਹਜ਼ਾਰ 03
ਫਿਰੋਜ਼ਪੁਰ 092 ਰਿਪੋਰਟ ਨਹੀਂ ਆਈ 01
ਕਪੂਰਥਲਾ 013 ਰਿਪੋਰਟ ਨਹੀਂ ਆਈ —
ਜਲੰਧਰ 077 ਰਿਪੋਰਟ ਨਹੀਂ ਆਈ 03
ਐਸ.ਬੀ.ਐਸ. 020 6 ਲੱਖ 38 ਹਜ਼ਾਰ 02
ਫਾਜ਼ਿਲਕਾ 02
2 ਰਿਪੋਰਟ ਨਹੀਂ ਆਈ 01
ਮਾਨਸਾ 010 ਰਿਪੋਰਟ ਨਹੀਂ ਆਈ —
ਗੁਰਦਾਸਪੁਰ 003 ਰਿਪੋਰਟ ਨਹੀਂ ਆਈ —
ਬਠਿੰਡਾ — — 01
ਫਤਿਹਗੜ ਸਾਹਿਬ — — 02
ਫਰੀਦਕੋਟ — — 03