ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home ਸੂਬੇ ਪੰਜਾਬ ਨਾਭਾ ਵਿਖੇ ਟੈਂ...

    ਨਾਭਾ ਵਿਖੇ ਟੈਂਪੂ ਪਲਟਿਆ, 25 ਜਣੇ ਜ਼ਖਮੀ

    25 Injured, Tampu, Accident, Nabha

    ਨਾਭਾ ਵਿਖੇ ਟੈਂਪੂ ਪਲਟਿਆ, 25 ਜਣੇ ਜ਼ਖਮੀ

    ਨਾਭਾ, ਤਰੁਣ ਸ਼ਰਮਾ। ਨਾਭਾ ਵਿਖੇ ਇੱਕ ਟੈਂਪੂ ਦੇ ਪਲਟ ਜਾਣ ਕਾਰਨ 25 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਤੇ ਔਰਤਾਂ ਹੀ ਹਨ। ਜਾਣਕਾਰੀ ਅਨੁਸਾਰ ਨਾਭਾ ਨੇੜਲੇ ਪਿੰਡ ਮਾਜੀ ਤੋਂ ਟੈਂਪੂ ਪਟਿਆਲਾ ਜਾ ਰਿਹਾ ਸੀ ਤਾਂ ਭਾਦਸੋਂ ਪਟਿਆਲਾ ਰੋਡ ‘ਤੇ ਟੈਂਪੂ ਪਲਟ ਗਿਆ। ਇਸ ਹਾਦਸੇ ‘ਚ 25 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚ ਜ਼ਿਆਦਾ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ।

    ਹਾਦਸੇ ਤੋਂ ਬਾਅਦ ਖੰਨਾ ਦੀ ਐਮਸੀ ਸ੍ਰੀਮਤੀ ਤਲਵਿੰਦਰ ਕੌਰ ਨੇ ਜ਼ਖਮੀਆਂ ਦੀ ਮਦਦ ਕੀਤੀ ਤੇ ਆਪਣੀ ਕਾਰ ਰਾਹੀਂ ਜ਼ਖਮੀਆਂ ਨੂੰ ਨਾਭਾ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਹਸਪਤਾਲ ਕਰਮਚਾਰੀਆਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੁਝ ਜ਼ਖਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here