24 ਲੱਖ 75 ਹਜ਼ਾਰ ਡੇਰਾ ਸ਼ਰਧਾਲੂ ਪੁੱਜੇ ਸਲਾਬਤਪੁਰਾ ਵਿਖੇ ਹੋਈ ਨਾਮ ਚਰਚਾ ’ਚ

naamcharcha-of-Salabatpura

ਸਾਧ-ਸੰਗਤ ਦੇ ਵੱਡੇ ਇਕੱਠ ਅਤੇ ਪ੍ਰਬੰਧਾਂ ਦੀ ਮਿਸਾਲ ਬਣੀ ਨਾਮ ਚਰਚਾ

50 ਹਜ਼ਾਰ ਸੇਵਾਦਾਰ ਦਿਨ-ਰਾਤ ਪ੍ਰਬੰਧਾਂ ’ਚ ਜੁਟੇ ਰਹੇ

  •  ਪੂਰੇ ਇਲਾਕੇ ’ਚ ਨਜ਼ਰ ਆਈ ਸੰਗਤ ਹੀ ਸੰਗਤ
  •  10-10 ਕਿਲੋਮੀਟਰ ਦੂਰ ਬੈਠੀ ਸੰਗਤ ਨੂੰ ਛਕਾਇਆ ਗਿਆ ਲੰਗਰ ਤੇ ਪ੍ਰਸ਼ਾਦ

(ਸੁਖਜੀਤ, ਸੁਰਿੰਦਰਪਾਲ) ਸਲਾਬਤਪੁਰਾ (ਬਠਿੰਡਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਬੀਤੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ ’ਚ ਹੋਈ ਨਾਮ ਚਰਚਾ ਦੌਰਾਨ ਪੂਰੇ ਇਲਾਕੇ ’ਚ ਸੰਗਤ ਹੀ ਸੰਗਤ ਨਜ਼ਰ ਆਈ ਅਤੇ ਸੰਗਤ ਦੀਆਂ ਬੱਸਾਂ ਗੱਡੀਆਂ ਹਰ ਪਾਸੇ ਵੇਖਣ ਨੂੰ ਮਿਲੀਆਂ ਇਹ ਦ੍ਰਿਸ਼ ਵੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਸਾਰੀ ਦੁਨੀਆ ਹੀ ਸਲਾਬਤਪੁਰਾ ਵੱਲ ਚੱਲ ਪਈ ਹੋਵੇ ਨਾਮ ਚਰਚਾ ’ਚ 24 ਲੱਖ 75 ਹਜ਼ਾਰ ਡੇਰਾ ਸ਼ਰਧਾਲੂ ਪਹੁੰਚੇ ਇੰਨੇ ਵੱਡੇ ਪ੍ਰੋਗਰਾਮ ਦੇ ਸਫਲ ਪ੍ਰਬੰਧ ਲਈ 50 ਹਜ਼ਾਰ ਸੇਵਾਦਾਰ ਦਿਨ-ਰਾਤ ਜੁਟੇ ਰਹੇ।

ਸ਼ਨਿੱਚਰਵਾਰ ਨੂੰ ਪਏ ਮੀਂਹ ਨੇ ਭਾਵੇਂ ਕਾਫੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਸਨ ਪਰ ਸਾਧ-ਸੰਗਤ ਦੀ ਸ਼ਰਧਾ ਅਤੇ ਸੇਵਾਦਾਰਾਂ ਦੀ ਦ੍ਰਿੜਤਾ ਅਤੇ ਸੇਵਾ ਭਾਵਨਾ ਦੇ ਅੱਗੇ ਹਰ ਮੁਸ਼ਕਲ ਹੱਲ ਹੁੰਦੀ ਚਲੀ ਗਈ ਸ਼ੈੱਡ ਵਾਲੇ ਮੁੱਖ ਪੰਡਾਲ ਤੋਂ ਇਲਾਵਾ ਜੋ ਵੀ ਪੰਡਾਲ ਬਣਾਏ ਗਏ ਸਨ ਉਨ੍ਹਾਂ ’ਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ ਅਤੇ ਉੱਥੇ ਬੈਠਣਾ ਮੁਸ਼ਕਲ ਸੀ ਪਰ ਸਾਧ-ਸੰਗਤ ਨੇ ਗਿੱਲੀ ਥਾਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਗਿੱਲੇ ਪੰਡਾਲਾਂ ’ਚ ਹੀ ਬੈਠ ਗਈ ਇਸ ਦੇ ਨਾਲ ਹੀ ਡੇਰੇ ’ਚ ਬੀਜੀ ਗਈ ਫਸਲਾਂ ਵਾਲੇ ਖੇਤਾਂ ਨੂੰ ਵੀ ਪੰਡਾਲ ਦਾ ਰੂਪ ਦੇ ਦਿੱਤਾ ਗਿਆ ਅਤੇ ਸਾਧ-ਸੰਗਤ ਨੂੰ ਉੱਥੇ ਬਿਠਾਇਆ ਗਿਆ ਇਹ ਸਾਰੇ ਪ੍ਰਬੰਧ ਵੀ ਸਾਧ-ਸੰਗਤ ਦੇ ਪਿਆਰ ਦੇ ਅੱਗੇ ਘੱਟ ਪੈਂਦੇ ਨਜ਼ਰ ਆਏ।

ਜਦੋਂ ਇਹ ਸਾਰੇ ਪੰਡਾਲ ਭਰ ਗਏ ਅਤੇ ਦਰਬਾਰ ’ਚ ਤਿਲ ਰੱਖਣ ਦੀ ਵੀ ਜਗ੍ਹਾ ਨਾ ਬਚੀ ਤਾਂ ਸਾਧ-ਸੰਗਤ ਨੂੰ ਦਰਬਾਰ ਤੋਂ ਬਾਹਰ ਸੜਕਾਂ ਦੇ ਕੰਢਿਆਂ ਤੱਕ ਦੂਰ-ਦੂਰ ਤੱਕ ਬਿਠਾਇਆ ਗਿਆ ਅਤੇ ਸਾਧ-ਸੰਗਤ ਨੂੰ ਲੰਗਰ ਅਤੇ ਪ੍ਰਸਾਦ ਵੀ ਉੱਥੇ ਛਕਾਇਆ ਗਿਆ।

ਨਾਮ ਚਰਚਾ ਦੀ ਸਮਾਪਤੀ ਤੱਕ ਹਜ਼ਾਰਾਂ ਸੇਵਾਦਾਰ ਪੰਡਾਲ ਬਣਾਉਣ ਦੀ ਸੇਵਾ ’ਚ ਜੁੱਟੇ

ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਲਈ ਚਾਹ-ਨਾਸ਼ਤੇ ਲਈ ਕੰਟੀਨਾਂ, ਮੁੱਢਲੀ ਸਹਾਇਤਾ, ਮਾਸਕ, ਸੈਨੇਟਾਈਜਰ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ। ਅਪਾਹਾਜ਼ ਅਤੇ ਲਾਚਾਰ ਲੋਕਾਂ ਦੀ ਸਹਾਇਤਾ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਹੋਈ ਸੀ। ਸਲਾਬਤਪੁਰਾ ਦੀ ਨਾਮ ਚਰਚਾ ਦਾ ਸੋਸ਼ਲ ਮੀਡੀਆ ’ਤੇ ਵੀ ਲਾਈਵ ਪ੍ਰਸਾਰਨ ਕੀਤਾ ਗਿਆ ਜਿਸ ਨੂੰ ਪੂਰੇ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ ਦੀ ਸਾਧ-ਸੰਗਤ ਨੇ ਪੂਰੇ ਪ੍ਰੇਮ ਅਤੇ ਉਤਸ਼ਾਹ ਨਾਲ ਸਰਵਣ ਕੀਤਾ।

ਟਰੈਫਿਕ ਦੇ ਅਨੌਖੇ ਪ੍ਰਬੰਧ

ਡੇਰੇ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਟਰੈਫਿਕ ਗਰਾਊਂਡ ਬਣਾਏ ਗਏ ਜੋ ਸਾਧਨਾਂ ਦੇ ਵੱਡੀ ਗਿਣਤੀ ’ਚ ਪੁੱਜਣ ਕਾਰਨ ਛੋਟੇ ਪੈ ਗਏ ਡੇਰੇ ਨੇੜੇ ਬਣਾਏ ਗਏ ਟਰੈਫਿਕ ਗਰਾਊਂਡਾਂ ਤੋਂ ਇਲਾਵਾ ਨੇੜਲੇ ਪਿੰਡ ਜਲਾਲ ਦੀ ਦਾਣਾ ਮੰਡੀ ’ਚ ਵੀ ਬੱਸਾਂ-ਗੱਡੀਆਂ ਖੜੀਆਂ ਕੀਤੀਆਂ ਗਈਆਂ ਇਸੇ ਤਰ੍ਹਾਂ ਹੋਰਨਾਂ ਪਿੰਡਾਂ ਦੇ ਆਸ-ਪਾਸ ਵੀ ਸਾਧ-ਸੰਗਤ ਨੇ ਆਪਣੇ ਸਾਧਨ ਖੜੇ ਕੀਤੇ ਅਤੇ ਉੱਥੋਂ ਦਰਬਾਰ ਲਈ ਪੈਦਲ ਚੱਲ ਪਈ

ਸੁਚੱਜੇ ਸਾਊਂਡ ਪ੍ਰਬੰਧ

ਨਾਮ ਚਰਚਾ ਵਾਸਤੇ ਦਰਬਾਰ ਦੇ ਅੰਦਰ ਹਰ ਰਸਤੇ ਤੇ ਹਰ ਕੋਨੇ ਤੇ ਖੇਤਾਂ ਤੱਕ ਵੀ ਸਪੀਕਰਾਂ ਦਾ ਪ੍ਰਬੰਧ ਕੀਤਾ ਗਿਆ ਸੀ ਇਸੇ ਤਰ੍ਹਾਂ ਡੇਰੇ ਤੋਂ ਬਾਹਰ ਵੀ ਟ੍ਰੈਫਿਕ ਗਰਾਊਂਡਾਂ ਵਿੱਚ ਤੇ ਸੜਕ ਦੇ ਕਿਨਾਰਿਆਂ ’ਤੇ 2-2 ਕਿਲੋਮੀਟਰ ਬਾਜਾਖਾਨਾ ਤੇ ਬਰਨਾਲਾ ਸੜਕ ’ਤੇ ਸਪੀਕਰ ਲਾਏ ਗਏ ਦਰਬਾਰ ਨਾ ਪਹੁੰਚ ਸਕਣ ਵਾਲੀ ਸਾਧ-ਸੰਗਤ ਨੇ ਉੱਥੇ ਬੈਠ ਕੇ ਇਨਾਂ ਸਪੀਕਰਾਂ ਰਾਹੀਂ ਨਾਮ ਚਰਚਾ ਸਰਵਣ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ