ਟਰੰਪ ਪ੍ਰਸ਼ਾਸਨ ਨੇ ਸੌਦੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਮਿੱਤਰਤਾ ਪੂਰਨ ਰੁਖ ਦਰਸਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਨਿਗਰਾਨੀ ਕਰਨ ਵਾਲੇ 22 ਅਮਰੀਕੀ ਗਾਰਜੀਅਨ ਡਰੋਨ ਦੇਣ ਦਾ ਫੇਸਲਾ ਲਿਆ ਹੈ
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਅਨੁਸਾਰ ਟਰੰਪ ਸਰਕਾਰ ਨੇ ਦੋ ਤੋਂ ਤਿੰਨ ਅਰਬ ਡਾਲਰ (ਲਗਭਗ 129.21 ਅਰਬ ਰੁਪਏ) ਦੇ ਡਰੋਨ ਸੌਦੇ ਨੂੰ ਮਨਜ਼ੂਰੀ ਦਿੱਤੀ ਹੈ ਭਾਰਤ ਨੇ ਅਮਰੀਕਾ ਦੇ ਇਸ ਕਦਮ ਨੂੰ ਦੁਵੱਲੇ ਸਬੰਧਾਂ ਦੇ ਲਿਹਾਜ ਨਾਲ ਗੇਮ ਚੇਂਜਰ ਕਰਾਰ ਦਿੱਤਾ ਹੈ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਭਾਰਤ ਸਰਕਾਰ ਤੇ ਡਰੋਨ ਨਿਰਮਾਤਾ ਕੰਪਨੀ ਜਨਰਲ ਏਟਾਮਿਕਸ ਨੂੰ ਬੁੱਧਵਾਰ ਨੂੰ ਹੀ ਦੱਸ ਦਿੱਤਾ ਸੀ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਣ ‘ਚ ਇਹ ਕਦਮ ਮੀਲ ਦਾ ਪੱਥਰ ਸਾਬਤ ਹੋਵੇਗਾ
ਮੋਦੀ ਦੀ ਅਮਰੀਕੀ ਯਾਤਰਾ ਤੋਂ ਪਹਿਲਾਂ ਦਿੱਤਾ ਤੋਹਫ਼ਾ
ਸੂਤਰ ਕਹਿੰਦੇ ਹਨ ਕਿ ਭਾਰਤ ਨਾਲ ਸਬੰਧਾਂ ਦੇ ਮਾਮਲੇ ‘ਚ ਡੋਨਾਲਡ ਟਰੰਪ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਸਾਬਤ ਹੋ ਰਹੇ ਹਨ ਇਹ ਇਸਦਾ ਪਹਿਲਾ ਮਹੱਤਵਪੂਰਨ ਸੰਕੇਤ ਹੈ ਦੱਸਣਯੋਗ ਹੈ ਕਿ ਭਾਰਤ ਨਿਗਰਾਨੀ ਕਰਨ ਵਾਲੇ ਅਮਰੀਕੀ ਗਾਰਜੀਅਨ ਡਰੋਨ ਤਕਨੀਕ ਹਾਸਲ ਕਰਨ ਦੀ ਕੋਸ਼ਿਸ਼ ‘ਚ ਕਾਫ਼ੀ ਸਮੇਂ ਤੋਂ ਲੱਗਿਆ ਹੋਇਆ ਸੀ ਓਬਾਮਾ ਪ੍ਰਸ਼ਾਸਨ ਦੌਰਾਨ ਅਮਰੀਕਾ ਨੇ ਡਰੋਨ ਤਕਨੀਕ ਭਾਰਤ ਨੂੰ ਦੇਣ ਦਾ ਵਾਅਦਾ ਵੀ ਕਰ ਲਿਆ ਸੀ, ਪਰ ਡੋਨਾਲਡ ਟਰੰਪ ਦੇ ਸੱਤਾ ‘ਚ ਆਉਣ ਤੋਂ ਬਾਅਦ ਇਸ ਸੌਦੇ ਨੂੰ ਲੈ ਕੇ ਸ਼ੰਕਾ ਸੀ ਪਰ ਮੋਦੀ ਨੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਦੌਰੇ ਤੋਂ ਪਹਿਲਾਂ ਟਰੰਪ ਸਰਕਾਰ ਨੇ ਡਰੋਨ ਭਾਰਤ ਨੂੰ ਦੇਣ ਦੇ ਪ੍ਰਸਤਾਵ ‘ਤੇ ਆਪਣੀ ਮੋਹਰ ਲਗਾ ਦਿੱਤੀ