ਟਾਪ ਟੈਨ ‘ਚ ਪੰਜਾਬ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ 17 ਸਤੰਬਰ ਤੋਂ 30 ਸਤੰਬਰ ਤੱਕ ਦੀ ਸੂਚੀ ਅਨੁਸਾਰ ਇਸ ਵਾਰ ਟਾਪ-10 ‘ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਦੇ ਹੀ ਬਲਾਕ ਕਲਿਆਣ ਨਗਰ ਨੇ ਦੂਜਾ ਤੇ ਸਰਸਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ । Simran
ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਵਿਦੇਸ਼ਾਂ ਸਮੇਤ 440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 10,423 ਸੇਵਾਦਾਰਾਂ ਨੇ 196945 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ ਹੈ ਜਦੋਂਕਿ ਕਲਿਆਣ ਨਗਰ ਬਲਾਕ ਦੇ 15,107 ਸੇਵਾਦਾਰਾਂ ਨੇ 1,73,249 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ, ਤੀਜੇ ਨੰਬਰ ‘ਤੇ ਰਹੇ ਸਰਸਾ ਬਲਾਕ ਦੇ 15,000 ਸੇਵਾਦਾਰਾਂ ਨੇ 1,69,656 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਸ੍ਰੀਗੰਗਾਨਗਰ, ਉਤਰ ਪ੍ਰਦੇਸ਼ ‘ਚ ਗਾਜੀਆਬਾਦ ਸਿਟੀ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਾਜਪੁਰ, ਮੱਧ ਪ੍ਰਦੇਸ਼ ‘ਚ ਬੁਧਨੀ ਬਲਾਕ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ,ਬਿਜਿੰਗ ‘ਚ 197 ਸੇਵਾਦਾਰਾਂ ਨੇ 2177 ਘੰਟੇ ਸਿਮਰਨ ਕੀਤਾ। Simran
ਪੂਰੇ ਭਾਰਤ ‘ਚ ਟਾੱਪ ਟੈਨ ‘ਚ ਰਹਿਣ ਵਾਲੇ ਬਲਾਕ
ਸੂਬੇ ਬਲਾਕ ਮੈਂਬਰ ਸਿਮਰਨ
- ਹਰਿਆਣਾ ਕੈਥਲ 10423 196945
- ਹਰਿਆਣਾ ਕਲਿਆਣ ਨਗਰ 15107 173249
- ਹਰਿਆਣਾ ਸਰਸਾ 15000 169656
- ਪੰਜਾਬ ਬਠੋਈ-ਡਕਾਲਾ 6137 2028
- ਪੰਜਾਬ ਰਾਮਾਂ ਨਸੀਬਪੁਰਾ 2648 65796
- ਪੰਜਾਬ ਭਵਾਨੀਗੜ੍ਹ 2510 65698
- ਹਰਿਆਣਾ ਕਰਨਾਲ 2559 61419
- ਪੰਜਾਬ ਮਹਿਮਾ ਗੋਨਿਆਣਾ 3497 60579
- ਪੰਜਾਬ ਪਟਿਆਲਾ 5380 59584
- ਪੰਜਾਬ ਬਲਬੇੜਾ 4260 57050
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।