696 ਦਿਨ ਬਾਅਦ ਇੱਕ ਰੋਜ਼ਾ ਟੀਮ ਦੀ ਕਪਤਾਨੀ ਸੰਭਾਲੀ
ਦੁਬਈ 25 ਸਤੰਬਰ
ਭਾਰਤ ਦੀ ਹਰ ਫਾਰਮੇਂਟ ‘ਚ ਕਪਤਾਨੀ ਛੱਡ ਚੁੱਕੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਰੋਹਿਤ ਸ਼ਰਮਾ ਦੇ ਆਰਾਮ ਲੈਣ ਕਾਰਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਫ਼ਗਾਨਿਸਤਾਨ ਵਿਰੁੱਧ ਸੁਪਰ 4 ਦੇ ਮੈਚ ‘ਚ ਫਿਰ ਤੋਂ ਕਪਤਾਨੀ ਸੰਭਾਲਣ ਦਾ ਮੌਕਾ ਮਿਲਿਆ ਧੋਨੀ ਦਾ ਕਪਤਾਨੀ ਦੇ ਤੌਰ ‘ਤੇ ਇਹ 200ਵਾਂ ਮੈਚ ਸੀ ਧੋਨੀ ਨੇ ਇਸ ਤਰ੍ਹਾਂ 696 ਦਿਨ ਬਾਅਦ ਇੱਕ ਰੋਜ਼ਾ ਟੀਮ ਦੀ ਕਪਤਾਨੀ ਸੰਭਾਲੀ ਧੋਨੀ ਨੇ ਇਸ ਤੋਂ ਪਹਿਲਾਂ 29 ਅਕਤੂਬਰ 2016 ਨੂੰ ਨਿਊਜ਼ੀਲੈਂਡ ਵਿਰੁੱਧ ਬਤੌਰ ਕਪਤਾਨ ਆਪਣਾ ਆਖ਼ਰੀ ਮੈਚ ਖੇਡਿਆ ਸੀ ਜਿਸ ਵਿੱਚ ਭਾਰਤੀ ਟੀਮ ਨੇ 190 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਧੋਨੀ ਤੋਂ ਜ਼ਿਆਦਾ ਇੱਕ ਰੋਜ਼ਾ ਮੈਚਾਂ ‘ਚ ਕਪਤਾਨੀ ਦਾ ਰਿਕਾਰਡ ਸਿਰਫ਼ ਆਸਟਰੇਲੀਆ ਦੇ ਰਿਕੀ ਪੋਂਟਿੰਗ(230) ਅਤੇ ਨਿਊਜ਼ੀਲੈਂਡ ਦੇ ਸਟੀਫਿਨ ਫਲੇਮਿੰਗ(218) ਦੇ ਨਾਂਅ ਹੈ
ਇਸ ਮੈਚ ਤੋਂ ਪਹਿਲਾਂ ਧੋਨੀ ਨੇ 199 ਮੈਚਾਂ ‘ਚ ਕਪਤਾਨੀ ਕੀਤੀ ਸੀ ਜਿਸ ਵਿੱਚ ਭਾਰਤ ਨੇ 110 ਮੈਚ ਜਿੱਤੇ ਸਨ ਇਸ ਮੁਕਾਬਲੇ ‘ਚ ਰੋਹਿਤ ਸ਼ਰਮਾ ਤੋਂ ਇਲਾਵਾ ਸ਼ਿਖਰ ਧਵਨ, ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਅਤੇ ਲੈਗ ਸਪਿੱਨਰ ਯੁਜਵਿੰਦਰ ਚਹਿਲ ਨੂੰ ਆਰਾਮ ਦਿੱਤਾ ਗਿਆ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਇਸ ਮੈਚ ‘ਚ ਆਪਣਾ ਇੱਕ ਰੋਜ਼ਾ ਕਰੀਅਰ ਸ਼ੁਰੂ ਕੀਤਾ ਅਤੇ ਕੋਚ ਰਵੀ ਸ਼ਾਸਤਰੀ ਨੇ ਉਹਨਾਂ ਨੂੰ ਕੈਪ ਦਿੱਤੀ ਉਹ ਭਾਰਤ ਦੇ 223ਵੇਂ ਇੱਕ ਰੋਜ਼ਾ ਖਿਡਾਰੀ ਬਣੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।