ਐਮਾਜ਼ਾਨ ਇੰਡੀਆ ‘ਚ 20000 ਅਸਥਾਈ ਨੌਕਰੀਆਂ
ਨਵੀਂ ਦਿੱਲੀ। ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਇੰਡੀਆ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਗਾਹਕਾਂ ਦੀ ਗਿਣਤੀ ਵਧਾਉਣ ਦੀ ਉਮੀਦ ਵਿਚ 20,000 ਨਵੀਂ ਭਰਤੀਆਂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਸਾਲ ਦੇ ਅਖੀਰਲੇ ਛੇ ਮਹੀਨਿਆਂ ਦੌਰਾਨ ਦੇਸ਼ ਅਤੇ ਵਿਸ਼ਵ ਵਿੱਚ ਛੁੱਟੀਆਂ ਦਾ ਮੌਸਮ ਹੁੰਦਾ ਹੈ ਅਤੇ ਇਸ ਸਮੇਂ ਵੱਡੀ ਗਿਣਤੀ ਵਿੱਚ ਗਾਹਕ ਖਰੀਦਦਾਰੀ ਕਰਦੇ ਹਨ। ਇਹ ਆਰਜ਼ੀ ਭਰਤੀਆਂ ਦੇਸ਼ ਅਤੇ ਵਿਸ਼ਵ ਦੇ ਗਾਹਕਾਂ ਦੇ ਖਰੀਦਦਾਰੀ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਕੀਤੀਆਂ ਜਾਣੀਆਂ ਹਨ।
ਉਨ੍ਹਾਂ ਦੀ ਭਰਤੀ ਨੋਇਡਾ, ਪੁਣੇ, ਕੋਲਕਾਤਾ, ਚੰਡੀਗੜ੍ਹ, ਇੰਦੌਰ, ਲਖਨਊ, ਭੋਪਾਲ, ਹੈਦਰਾਬਾਦ, ਅਤੇ ਕੋਇੰਬਟੂਰ ਲਈ ਹੋਵੇਗੀ। ਉਨ੍ਹਾਂ ਲਈ, ਦਫ਼ਤਰ ਵਿਚ ਕੰਮ ਕਰਨ ਤੋਂ ਇਲਾਵਾ, ‘ਘਰ ਤੋਂ ਕੰਮ’ ਦਾ ਵਿਕਲਪ ਵੀ ਹੋਵੇਗਾ। ਅਸਾਮੀਆਂ ਲਈ ਘੱਟੋ ਘੱਟ ਯੋਗਤਾ 12 ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਉਮੀਦਵਾਰ ਨੂੰ ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ ਜਾਂ ਕੰਨੜ ਭਾਸ਼ਾ ਵਿੱਚ ਘੱਟੋ ਘੱਟ ਪਕੜ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ