ਆਈਐੱਸ ‘ਚ ਸ਼ਾਮਲ ਹੋਣ ‘ਤੇ ਮਿਲੀ 20 ਸਾਲ ਦੀ ਸਜ਼ਾ
ਨਿਊਯਾਰਕ (ਏਜੰਸੀ)। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਨਿਊਯਾਰਕ ਦੇ ਇੱਕ ਨਿਵਾਸੀ ਦੀ ਅੱਤਵਾਦੀ ਸੰਗਠਨ ਆਈਐੱਸ ‘ਚ ਸ਼ਾਮਲ ਹੋਣ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਦੇ ਸ਼ੁੱਕਰਵਾਰ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਅਨੁਸਾਰ ਅਦਾਲਤ ਨੇ ਨਿਊਯਾਰਕ ਨਿਵਾਸੀ ਮੁਹੰਮਦ ਰਫੀਕ ਨਾਜੀ ਨੂੰ 20 ਸਾਲ ਦੀ ਸਜ਼ਾ ਸੁਣਾਈ ਨਾਲ ਹੀ ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਅਲ ਸ਼ਾਮ ਨੂੰ ਸਹਾਇਕ ਸਮੱਗਰੀ ਅਤੇ ਵਸੀਲੇ ਉਪਲੱਬਧ ਕਰਵਾਉਣ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਨਾਜੀ 2015 ‘ਚ ਆਈਐੱਸ ‘ਚ ਸ਼ਾਮਲ ਹੋਣ ਲਈ ਯਮਨ ਦੀ ਯਾਤਰਾ ਕੀਤੀ ਸੀ ਅਤੇ ਜਿਹਾਦੀ ਹਿੰਸਾ ਨੂੰ ਉਤਸ਼ਾਹ ਦੇਣ ਲਈ ਵਪਾਸ ਪਰਤਿਆ ਸੀ।
ਨਿਆਂ ਵਿਭਾਗ ਨੂੰ ਖੂਫ਼ੀਆ ਸੂਤਰਾਂ ਨੇ ਦੱਸਿਆ ਕਿ ਨਾਜੀ ਨਿਊਯਾਰਕ ‘ਚ ਅੱਤਵਾਦੀ ਹਮਲਾ ਕਰਨਾ ਚਾਹੁੰਦਾ ਸੀ। ਉਹ ਫਰਾਂਸ ਦੇ ਨੀਸ ਸ਼ਹਿਰ ‘ਤੇ 2016 ‘ਚ ਹੋਏ ਟਰੱਕ ਹਮਲੇ ਦੀ ਤਰਜ਼ ‘ਤੇ ਹਮਲਾ ਕਰਨਾ ਚਾਹੁੰਦਾ ਸੀ। ਜਿਸ ‘ਚ 86 ਲੋਕ ਮਾਰੇ ਗਏ ਸਨ ਨਾਜੀ ਨੂੰ ਫਰਵਰੀ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਸਾਲ 2016 ‘ਚ ਨਿਊਯਾਰਕ ਦੇ ਬੁਲਕਿਨ ਗਿਰਫ਼ਤਾਰੀ ਤੋਂ ਬਾਅਦ ਤੋਂ ਜੇਲ ‘ਚ ਬੰਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।