ਫਾਰਮ ਹਾਊਸ ‘ਚੋਂ ਸ਼ਰਾਬ ਦੇ 20 ਟਰੱਕ ਫੜੇ

ਸੁਧੀਰ ਅਰੋੜਾ ਅਬੋਹਰ> ਬਠਿੰਡਾ ਪੁਲਿਸ ਵੱਲੋਂ ਬੀਤੀ ਦੇਰ ਰਾਤ 14 ਟਰੱਕ ਸ਼ਰਾਬ ਦੇ ਫੜਨ ਤੋਂ ਬਾਅਦ ਹੁਣ ਅਬੋਹਰ ‘ਚ ਬੀਐੱਸਐਫ਼ ਅਤੇ ਨੀਮ ਫੌਜੀ ਬਲ ਦੇ  ਜਵਾਨਾਂ ਨੇ ਇੱਕ ਫਾਰਮ ਹਾਊਸ ਤੋਂ 20 ਟਰੱਕ ਸ਼ਰਾਬ ਦੇ ਕਾਬੂ ਕੀਤੇ ਹਨ ਫੜੇ ਗਏ 20 ਟਰੱਕਾਂ ਵਿੱਚ 1 ਲੱਖ 75 ਹਜਾਰ ਲੀਟਰ ਸ਼ਰਾਬ ਦੱਸੀ ਜਾ ਰਹੀ ਹੈ ਪੁਲਿਸ ਨੇ ਇਸ ਦੇ ਨਾਲ 20 ਟਰੱਕ ਡਰਾਈਵਰ ਅਤੇ 20 ਕਲੀਨਰ ਵੀ ਗ੍ਰਿਫ਼ਤਾਰ ਕੀਤੇ ਹਨ ਦਿਲਚਸਪ ਗੱਲ ਇਹ ਹੈ ਕਿ ਬਹਾਵਵਾਲਾ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਗਿਣਤੀ 40 ਹੈ ਪਰ ਉਸ ਨੇ ਮਾਮਲਾ ਸਿਰਫ਼ ਪੰਜ ਜਣਿਆਂ ਖਿਲਾਫ਼ ਦਰਜ ਕੀਤਾ ਹੈ

ਜ਼ਿਕਰਯੋਗ ਹੈ ਜਿਸ ਫਾਰਮ ਹਾਊਸ ਤੋਂ ਇਹ ਸ਼ਰਾਬ ਫੜੀ ਗਈ ਹੈ, ਉਹ ਫਾਰਮ ਹਾਊਸ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ ਇਹ ਫਾਰਮ ਹਾਊਸ ਸ਼ਰਾਬ ਮਾਫੀਆ ਸ਼ਿਵ ਲਾਲ ਡੋਡਾ ਦੱਸਿਆ ਜਾ ਰਿਹਾ ਹੈ ਅਤੇ ਇੱਥੇ ਪਿਛਲੇ ਵਰ੍ਹੇ ਇੱਕ ਦਲਿਤ ਨੌਜਵਾਨ ਭੀਮ ਟਾਂਕ ਨੂੰ ਉਸ ਦੇ ਹੱਥ-ਪੈਰ ਵੱਢ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਸੀ

ਜਾਣਕਾਰੀ ਅਨੁਸਾਰ ਇਹ ਸ਼ਰਾਬ ਦੇ ਭਰੇ ਇਹ 20 ਟਰੱਕ ਡੇਰਾ ਬੱਸੀ ਤੋਂ ਆਏ ਹਨ ਅਤੇ ਰਾਮਸਰਾ ਸਥਿਤ ਫਾਰਮ ਹਾਊਸ ‘ਤੇ ਲੁਕਾ ਕੇ ਰੱਖੇ ਗਏ ਸਨ ਫਿਲਮਹਾਲ ਪੁਲਿਸ ਨੇ ਇਹ ਟਰੱਕ ਬੀਐੱਸਐੱਫ਼ ਅਤੇ ਪੰਜਾਬ ਪੁਲਿਸ ਹੋਮਗਾਰਡਾਂ ਦੀ ਨਿਗਰਾਨੀ ਹੇਠ ਸਥਾਨਕ ਦਾਣਾ ਮੰਡੀ ‘ਚ ਖੜ੍ਹੇ ਕੀਤੇ ਹਨ ਜਿਨ੍ਹਾਂ ਪੰਜ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪ੍ਰਸ਼ੋਤਮ ਪੁੱਤਰਰਤਨ ਸਿੰਘ ਵਾਸੀ ਸ਼ਿਵ ਕਲੋਨੀ ਡੇਰਾਬੱਸੀ, ਰੌਬਿਨ ਪੁੱਤਰ ਅਬੀਬ ਵਾਸੀ ਬੁਰਨਾ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼, ਸ਼ਾਇਦ ਪੁੱਤਰ ਮੁਹੰਮਦ ਅਰਸ਼ਦ ਵਾਸੀ ਟੋਪਰੀ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼, ਹਰਿੰਦਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਅਨੰਦ ਨਗਰੀ ਅਬੋਹਰ ਅਤੇ ਨਰੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਗੁਰੂ ਕਿਰਪਾ ਕਲੋਨੀ ਅਬੋਹਰ ਸ਼ਾਮਲ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ