ਅਫਗਾਨਿਸਤਾਨ ‘ਚ ਤਾਲਿਬਾਨ ਨੇ ਪੁਲਿਸ ਦੇ ਇੱਕ ਕਾਫਲੇ ‘ਤੇ ਹਮਲਾ ਕੀਤਾ
ਕਾਬਲ ਪੱਛਮੀ ਅਫਗਾਨਿਸਤਾਨ ‘ਚ ਤਾਲਿਬਾਨ ਨੇ ਪੁਲਿਸ ਦੇ ਇੱਕ ਕਾਫਲੇ ‘ਤੇ ਅੱਜ ਘਾਤ ਲਾ ਕੇ ਹਮਲਾ ਕੀਤਾ, ਜਿਸ ‘ਚ 20 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਉੱਥੇ ਕਾਬਲ ‘ਚ ਰਹਿਣ ਵਾਲੇ ਘੱਟ ਗਿਣਤੀ ਸੀਆ ਭਾਈਚਾਰੇ ਦੇ ਲੋਕ ਸਥਾਨਕ ਮਿਲੀਸੀਆ ਕਮਾਂਡਰ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਸੂਬਾ ਪ੍ਰੀਸ਼ਦ ਦੇ ਇੱਕ ਮੈਂਬਰ ਦਾਦੁਲਾਹ ਕਾਨੇਹ ਮੁਤਾਬਕ ਪੱਛਮੀ ਫਰਾਹ ਸੂਬੇ ‘ਚ ਐਤਵਾਰ ਦੀ ਦੁਪਹਿਰ ਤਾਲਿਬਾਨ ਦਾ ਹਮਲਾ ਹੋਇਆ
ਇਸ ‘ਚ ਸੂਬੇ ਦੇ ਪੁਲਿਸ ਉਪ ਮੁਖੀ ਸਮੇਤ ਚਾਰ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ ਹਮਲਾ ਲਸ਼ਾ ਅਤੇ ਜੁਵਾਇਨ ਜ਼ਿਲ੍ਹੇ ਦੇ ਨੇੜੇ ਹੋਇਆ ਪ੍ਰੀਸ਼ਦ ਦੇ ਹੋਰ ਮੈਂਬਰ ਅਬਦੁਲ ਸਮਦ ਸਲੇਹੀ ਨੇ ਦੱਸਿਆ ਕਿ ਪੁਲਿਸ ਦਾ ਕਾਫਲਾ ਜ਼ਿਲ੍ਹੇ ਦੇ ਨਵ ਨਿਯੁਕਤ ਪੁਲਿਸ ਮੁਖੀ ਦੀ ਜਾਣ-ਪਛਾਣ ਕਰਵਾਉਣ ਜਾ ਰਿਹਾ ਸੀ ਉਦੋਂ ਇਹ ਹਮਲਾ ਹੋਇਆ ਕਾਨੇਹ ਨੇ ਦੱਸਿਆ ਕਿ ਇਸ ਹਮਲੇ ‘ਚ ਨਵ ਨਿਯੁਕਤ ਮੁਖੀ ਦੀ ਵੀ ਮੌਤ ਹੋ ਗਈ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।