20 ਦੇਸ਼ਾਂ ‘ਚ 38 ਪੱਤਰਕਾਰਾਂ ਦਾ ਹੋਇਆ ਕਤਲ: ਪੀਈਸੀ
ਜੇਨੇਵਾ, ਏਜੰਸੀ।
ਪ੍ਰੈਸ ਪ੍ਰਤੀਕ ਅਭਿਆਨ (ਪੀਈਸੀ) ਦੀ ਇੱਕ ਰਿਪੋਰਟ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦੇ ਦਰਮਿਆਨ 20 ਦੇਸ਼ਾਂ ‘ਚ ਕੁੱਲ 38 ਪੱਤਰਕਾਰਾਂ ਦਾ ਕਤਲ ਹੋਇਆ ਹੈ। ਸਵਿਟਰਜਲੈਂਡ ਦੇ ਜੇਨੇਵਾ ਸ਼ਹਿਰ ‘ਚ ਸਥਿਤ ਪੀਈਸੀ ਦੇ ਅੰਕੜਿਆਂ ਅਨੁਸਾਰ ਪੱਤਰਕਾਰਾਂ ਖਿਲਾਫ ਹਿੰਸਾਂ ਦੇ ਮਾਮਲੇ ‘ਚ 42 ਫੀਸਦੀ ਘਾਟ ਆਈ ਹੈ। ਪੀਈਸੀ ਨੇ ਇਸ ਨੂੰ ਪ੍ਰੈਸ ਲਈ ਸਕਾਰਤਮਕ ਸੰਕੇਤ ਕਰਾਰ ਦਿੰਦਿਆਂ ਮੈਕਸਿਕੋ ਤੇ ਅਫਗਾਨਿਤਸਾਨ ‘ਚ ਪੱਤਰਕਾਰਾਂ ਖਿਲਾਫ ਲਗਾਤਾਰ ਜਾਰੀ ਹਿੰਸਾ ਨੂੰ ਲੈ ਚਿੰਤਾ ਪ੍ਰਗਟ ਕੀਤੀ ਹੈ। ਇਨ੍ਹਾਂ 6 ਮਹੀਨਿਆਂ ਦੌਰਾਨ ਮੈਕਸਿਕੋ ‘ਚ 9 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ ਅਫਗਾਨਿਸਤਾਨ ‘ਚ 6 ਪੱਤਰਕਾਰਾਂ ਨੂੰ ਆਪਣੀ ਜਾਨ ਗਵਾਉਣੀ ਪਈ। ਅਫਗਾਨਿਸਤਾਨ ‘ਚ ਪੱਤਰਕਾਰਾਂ ਖਿਲਾਫ ਹਿੰਸਾਂ ਲਈ ਵੱਖ-ਵੱਖ ਅੱਤਵਾਦੀ ਸੰਗਠਨ ਤੇ ਮੈਕਸਿਕੋ ‘ਚ ਅਪਰਾਧਿਕ ਗੁੱਟ ਮੁੱਖ ਤੌਰ ‘ਤੇ ਜਿੰਮੇਵਾਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।