Road Accident: ਸੜਕ ਹਾਦਸੇ ’ਚ 2 ਜਣਿਆਂ ਦੀ ਮੌਤ

Road Accident
Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

ਟਰਾਲੇ, ਸਕੂਟੀ ਤੇ ਈ ਰਿਕਸ਼ਾ ਵਿਚਕਾਰ ਵਾਪਰਿਆ ਹਾਦਸਾ

Road Accident: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਵਿਖੇ ਇੱਕ ਬੇਕਾਬੂ ਹੋਏ ਟਰਾਲੇ ਵੱਲੋਂ ਈ ਰਿਕਸ਼ੇ ਤੇ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਅਰਬਨ ਅਸਟੇਟ ਫੇਸ-3 ਨੇੜੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰਾਲਾ ਆਪਣਾ ਸੰਤੁਲਨ ਗੁਆ ਬੈਠਾ।

ਇਹ ਖਬਰ ਵੀ ਪੜ੍ਹੋ : Ludhiana Kitty Group: ਕਿੱਟੀਆਂ ਦੇ ਨਾਂਅ ਭਰਵਾਏ 1.8 ਕਰੋੜ, ਵਾਪਸ ਮੰਗਣ ’ਤੇ ਮੁੱਕਰੇ

ਜਿਸ ਤੋਂ ਬਾਅਦ ਉਸ ਨੇ ਈ ਰਿਕਸ਼ਾ ਤੇ ਸਕੂਟੀ ਨੂੰ ਫੇਟ ਮਾਰ ਦਿੱਤੀ।ਈ ਰਿਕਸੇ ’ਚੋਂ ਇੱਕ ਵਿਅਕਤੀ ਬਾਹਰ ਡਿੱਗ ਗਿਆ, ਜਿਸ ਦੇ ਸਿਰ ਉੱਪਰੋਂ ਦੀ ਟਰਾਲਾ ਲੰਘ ਗਿਆ ਤੇ ਉਸਦੀ ਤੁਰੰਤ ਹੀ ਮੌਤ ਹੋ ਗਈ। ਮਿ੍ਰਤਕ ਵਿਅਕਤੀ ਦੀ ਪਛਾਣ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਕਿ੍ਰਸ਼ਨਪੁਰਾ ਬਸਤੀ ਸੰਗਰੂਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸਕੂਟੀ ਸਵਾਰ ਜੈ ਕਿਸ਼ਨ ਵਾਸੀ ਪ੍ਰੋਫੈਸਰ ਕਲੋਨੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਅਰਬਨ ਸਟੇਟ ਪੁਲਿਸ ਵੱਲੋਂ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। Road Accident