ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਮੂਸੇਵਾਲਾ ਕਤਲਕ...

    ਮੂਸੇਵਾਲਾ ਕਤਲਕਾਂਡ ’ਚ ਹਰਿਆਣਾ ਦੇ 2 ਬਦਮਾਸ਼ ਗਿ੍ਰਫ਼ਤਾਰ

    Sidhu Moosewala

    ਮੂਸੇਵਾਲਾ ਕਤਲਕਾਂਡ ’ਚ ਹਰਿਆਣਾ ਦੇ 2 ਬਦਮਾਸ਼ ਗਿ੍ਰਫ਼ਤਾਰ

    ਫਤਿਹਾਬਾਦ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਹਰਿਆਣਾ ਤੋਂ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਫਤਿਹਾਬਾਦ ਜ਼ਿਲ੍ਹੇ ਤੋਂ ਫੜਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮ ਪਵਨ ਬਿਸ਼ਨੋਈ ਅਤੇ ਖਾਨ ਹਨ। ਦੋਵੇਂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੋਏ ਹਨ। ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਗੱਡੀ ਨਾਲ ਇਨ੍ਹਾਂ ਦਾ ਸਬੰਧ ਹੈ। ਮੂਸੇਵਾਲਾ ਨੂੰ ਕੋਰੋਲਾ ਨਾਲ ਉਸੇ ਬੋਲੈਰੋ ’ਚ ਆਏ ਸ਼ੂਟਰਾਂ ਨੇ ਮਾਰ ਦਿੱਤਾ। ਦੋਵਾਂ ਖ਼ਿਲਾਫ਼ ਮੋਗਾ ਵਿੱਚ ਕਤਲ ਦਾ ਕੇਸ ਵੀ ਦਰਜ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹੁਣ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਆਪਣੇ 5 ਦਿਨਾਂ ਦੇ ਵਾਰੰਟ ’ਤੇ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here