ਮੀਂਹ ਦੌਰਾਨ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ 2 ਬੱਚੀਆਂ ਦੀ ਮੌਤ, ਤਿੰਨ ਜ਼ਖਮੀ 

Children, Killed, Injured, Old, House, Rain

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ ਜ਼ਖ਼ਮੀਆਂ ਦਾ ਇਲਾਜ

ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ‘ਚ ਬੀਤੀ ਰਾਤ ਤੇਜ਼ ਹਨ੍ਹੇਰੀ ਨਾਲ ਪਿਆ ਭਾਰੀ ਮੀਂਹ ਇੱਕ ਪ੍ਰਵਾਸੀ ਪਰਿਵਾਰ ‘ਤੇ ਆਫਤ ਬਣ ਕੇ ਵਰ੍ਹਿਆ ਜਿੱਥੇ ਮੀਂਹ ਤੋਂ ਬਚਣ ਲਈ ਮਕਾਨ ਦੀ ਛੱਤ ਹੇਠ ਪਏ ਪ੍ਰਵਾਸੀ ਪਰਿਵਾਰ ‘ਤੇ ਛੱਤ ਡਿੱਗਣ ਕਾਰਨ ਦੋ ਨਬਾਲਗ ਬੱਚੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਹਨਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕਿ ਵਿਖੇ ਪੱਥਰ ਲਗਾਉਣ ਦਾ ਕੰਮ ਕਰਦਾ ਸੁਰਜੀਤ ਯਾਦਵ ਪੁੱਤਰ ਹਰੀ ਰਾਮ ਵਾਸੀ ਬੇਗੂ ਸਰਾਏ ਬਿਹਾਰ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਇੱਕ ਪੁਰਾਣੇ ਮਕਾਨ ‘ਚ ਰਹਿ ਰਿਹਾ ਸੀ। ਬੀਤੀ ਰਾਤ ਆਏ ਹਨ੍ਹੇਰ ਅਤੇ ਭਾਰੀ ਮੀਂਹ ਦੌਰਾਨ ਜਦੋਂ ਉਕਤ ਪਰਿਵਾਰ ਕਮਰੇ ਦੇ ਅੰਦਰ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ।

ਜਿਸ ਹੇਠ ਦੱਬਣ ਨਾਲ ਉਸ ਦੀਆਂ ਦੋ ਲੜਕੀਆਂ ਕਾਜਲ (11) ਅਤੇ ਮੋਨਿਕਾ (7) ਦੀ ਮੌਕੇ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਉਸ ਦੀ ਪਤਨੀ ਰੂਪਨ ਦੇਵੀ ਅਤੇ 9 ਸਾਲਾ ਬੇਟਾ ਗੋਲੂ ਜ਼ਖਮੀ ਹੋ ਗਏ, ਜਿਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਜਿਸ ਘਰ ‘ਚ ਪਰਿਵਾਰ ਰਹਿ ਰਿਹਾ ਸੀ ਉਹ ਕਾਫੀ ਪੁਰਾਣਾ ਮੁਕਾਨ ਸੀ ਮਕਾਨ ਦੀ ਛੱਤ ਡਾਟ ਲਾ ਕੇ ਬਣਾਈ ਗਈ ਸੀ, ਜਿਸ ਦੇ ਗਾਰਡਰ ਪੁਰੀ ਤਰ੍ਹਾਂ ਕੰਡਮ ਹੋਏ ਪਏ ਸਨ ਜੋ ਮੀਂਹ ਦਾ ਭਾਰ ਨਾ ਸਹਿੰਦੇ ਹੋਏ ਛੱਤ ਸਮੇਤ ਗਰੀਬ ਪਰਿਵਾਰ ਉੱਪਰ ਡਿੱਗੇ।

ਜ਼ਖਮੀਆਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀਆਂ ਦੇ ਇਲਾਜ ਲਈ ਦਵਾਈਆਂ, ਖਾਣ-ਪੀਣ ਅਤੇ ਹੋਰ ਲੋੜੀਂਦਾ ਖਰਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਪੈਸੇ ਇਕੱਠੇ ਕਰਕੇ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ। (Ferozepur News)

LEAVE A REPLY

Please enter your comment!
Please enter your name here