ਇਸਲਾਮਾਬਾਦ, 5 ਸਤੰਬਰ
17 ਸਤੰਬਰ ਨੂੰ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਹਰਫ਼ਨਮੌਲਾ ਮੁਹੰਮਦ ਹਫੀਜ਼ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ ਆਪਣੀ ਖ਼ਰਾਬ ਫਿਟਨੈੱਸ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਇਮਾਦ ਵਸੀਮ ਨੂੰ ਦੋ ਵਾਰ ਫਿੱਟਨੈਸ ਟੈਸਟ ‘ਚੋਂ ਫੇਲ੍ਹ ਹੋਣ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ 37 ਸਾਲਾ ਹਫੀਜ਼ ਜ਼ਿੰਬਾਬਵੇ ਵਿਰੁੱਧ ਹਾਲ ਹੀ ‘ਚ ਹੋਈ ਇੱਕ ਰੋਜ਼ਾ ਲੜੀ ‘ਚ ਪਾਕਿਸਤਾਨ ਟੀਮ ਦਾ ਹਿੱਸਾ ਸਨ ਪਰ ਉਹਨਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਪਾਕਿਸਤਾਨ ਦੇ ਮੁੱਖ ਚੋਣਕਰਤਾ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਹਫ਼ੀਜ ਬਹੁਤ ਚੰਗੇ ਖਿਡਾਰੀ ਹਨ ਅਤੇ ਉਹ ਗੇਂਦਬਾਜ਼ੀ ਵੀ ਕਰ ਸਕਦੇ ਹਨ ਇਸ ਲਈ ਉਹ ਅਜੇ ਵੀ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਯੋਜਨਾ ‘ਚ ਸ਼ਾਮਲ ਹੈ
ਚੋਣਕਰਤਾਵਾਂ ਨੇ ਹਫੀਜ਼ ਦੀ ਜਗ੍ਹਾ ਸ਼ਾਨ ਮਸੂਦ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਇਸ ਤੋਂ ਇਲਾਵਾ 18 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਅਤੇ ਇੰਜ਼ਮਾਮ ਉਲ ਹੱਕ ਦੇ ਭਤੀਜੇ ਇਮਾਮ ਉਲ ਹੱਕ ਨੂੰ ਵੀ ਟੀਮ ‘ਚ ਮੌਕਾ ਦਿੱਤਾ ਗਿਆ ਹੈ ਪਾਕਿਸਤਾਨ ਟੀਮ: ਸਰਫਰਾਜ ਅਹਿਮਦ (ਕਪਤਾਨ ਅਤੇ ਵਿਕਟਕੀਪਰ), ਫ਼ਖ਼ਰ ਜ਼ਮਾਨ, ਸ਼ੋਇਬ ਮਲਿਕ, ਮੁਹੰਮਦ ਆਮਿਰ, ਸ਼ਦਾਬ ਖਾਨ, ਇਮਾਮ ਉਲ ਹੱਕ, ਸ਼ਾਨ ਮਸੂਦ, ਬਾਬਰ ਆਜ਼ਮ, ਆਸਿਫ ਅਲੀ, ਹੈਰਿਸ ਸੋਹੇਲ, ਮੁਹੰਮਦ ਨਵਾਜ਼, ਫਹੀਮ ਅਸ਼ਰਫ, ਹਸਨ ਅਲੀ, ਜੁਨੈਦ ਖਾਨ, ਉਸਮਾਨ ਸ਼ਿਨਵਾਰੀ ਅਤੇ ਸ਼ਾਹੀਨ ਅਫ਼ਰੀਦੀ