ਡੇਰਾ ਸੱਚਾ ਸੌਦਾ ‘ਚ 1753 ਯੂਨਿਟ ਖੂਨਦਾਨ

1753 Units, Donated, Dera Sacha Sauda

ਪੂਜਨੀਕ ਗੁਰੂ ਜੀ ਦੇ ਪਵਿੱਤਰ ਗੁਰਗੱਦੀਨਸ਼ੀਨੀ ਮਹੀਨੇ ਨੂੰ ਸਮਰਪਿਤ ਭਲਾਈ ਕਾਰਜ

ਕਾਬਿਲੇ-ਤਾਰੀਫ਼ ਰਿਹਾ ਖੂਨਦਾਨੀਆਂ ਦਾ ਹੌਂਸਲਾ

ਖੂਨ ਲੈਣ ਵਾਲੀਆਂ ਟੀਮਾਂ ਦੇ ਮੈਂਬਰ ਬੋਲੇ-ਸੈਲੂਟ ਡੇਰਾ ਸੱਚਾ ਸੌਦਾ

ਬਰਨਾਵਾ, ਸੱਚ ਕਹੂੰ ਨਿਊਜ਼

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀਨਸ਼ੀਨੀ ਮਹੀਨੇ (ਮਹਾਂ ਪਰਉਪਕਾਰ ਮਹੀਨੇ) ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ‘ਚ ਵਿਸ਼ਾਲ ਖੂਨਦਾਨ ਕੈਂਪ ‘ਚ ਸੇਵਾਦਾਰਾਂ ਨੇ 1753 ਯੂਨਿਟ ਖੂਨਦਾਨ ਕੀਤਾ।  ਇਸ ਮੌਕੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਪਹੁੰਚੀਆਂ ਬਲੱਡ ਬੈਂਕਾਂ ਦੀਆਂ 17 ਟੀਮਾਂ ਨੇ ਖੂਨ ਇਕੱਠਾ ਕੀਤਾ ਖੂਨਦਾਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਜਜ਼ਬਾ ਦੇਸ਼ ਦੇ ਵਾਸੀਆਂ ਲਈ ਪ੍ਰੇਰਨਾ ਬਣ ਗਿਆ।

ਇੱਕ-ਦੂਜੇ ਤੋਂ ਪਹਿਲਾਂ ਖੂਨਦਾਨ ਦੀ ਹੋੜ ਇਸ ਦਰ ਤੋਂ ਇਲਾਵਾ ਸ਼ਾਇਦ ਹੀ ਹੋਰ ਕਿਤੇ ਦੇਖਣ ਨੂੰ ਮਿਲਦੀ ਹੋਵੇ। ਖੂਨ ਲੈਣ ਵਾਲੀਆਂ ਟੀਮਾਂ ਜਿਸ ਤਰ੍ਹਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨੇ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਗੁਜ਼ਾਰਿਸ਼ ਕਰ ਰਹੇ ਸਨ, ਉਸ ਨੂੰ ਦੇਖ ਕੇ ਖੂਨ ਲੈਣ ਵਾਲੀਆਂ ਟੀਮਾਂ ਦੇ ਮੈਂਬਰ ਵੀ ਹੈਰਾਨ ਸਨ। ਮੇਰਠ ਦੇ ਆਨੰਦ ਹਸਪਤਾਲ ਬਲੱਡ ਬੈਂਕ ਦੀ ਟੀਮ ਨਾਲ ਆਏ ਡਾਕਟਰ ਅਸ਼ੋਕ ਗਰੋਵਰ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਤੇ ਹੋਰ ਥਾਵਾਂ ‘ਤੇ ਕੈਂਪਾਂ ‘ਚ ਜਾਂਦੇ ਹਾਂ ਤਾਂ ਖੂਨਦਾਨੀਆਂ ਨੂੰ ਤਰਸਦੇ ਹਾਂ, ਪਰ ਇੱਥੇ ਤਾਂ ਨਜ਼ਾਰਾ ਹੀ ਵੱਖਰਾ ਹੈ।

ਸਾਡੇ ਕੋਲ ਖੂਨ ਲੈਣ ਲਈ ਬੈਗ ਘੱਟ ਪੈ ਜਾਂਦੇ ਹਨ ਪਰ ਡੇਰਾ ਸੱਚਾ ਸੌਦਾ ਵਾਲਿਆਂ ਦਾ ਜਜ਼ਬਾ ਥੋੜ੍ਹਾ ਜਿਹਾ ਵੀ ਘੱਟ ਨਹੀਂ ਹੋਇਆ। ਅਸਲ ‘ਚ ਇਨ੍ਹਾਂ ਦੇ ਜਜ਼ਬੇ ਨੂੰ ਸੈਲੂਟ ਕਰਦਾ ਹਾਂ ਖੂਨਦਾਨ ਕੈਂਪ ਦੀ ਸਮਾਪਤੀ ਤੱਕ ਖੂਨਦਾਨ ਕਰਨ ਦੇ ਚਾਹਵਾਨ ਸੇਵਾਦਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।

ਇਹ ਟੀਮਾਂ ਪਹੁੰਚੀਆਂ

ਖੂਨਦਾਨ ਕੈਂਪ ‘ਚ ਮੇਰਠ ਦੇ ਆਨੰਦ ਹਸਪਤਾਲ ਬਲੱਡ ਬੈਂਕ ਤੋਂ ਡਾ. ਅਸ਼ੋਕ ਗਰੋਵਰ, ਮਾਇਆਜਲੀ ਚੈਰੀਟੇਬਲ ਬਲੱਡ ਬੈਂਕ ਕਾਨਪੁਰ ਤੋਂ ਡਾ. ਰਾਮ ਕੁਮਾਰ, ਗਾਜਿਆਬਾਦ ਬਲੱਡ ਬੈਂਕ ਤੋਂ ਡਾ. ਐਮ. ਐਮ. ਕੇਸ਼ਰਵਾਨੀ, ਪੀਐਲ ਸ਼ਰਮਾ ਡਿਸਟ੍ਰੀਕਟ ਹਸਪਤਾਲ ਬਲੱਡ ਬੈਂਕ ਮੇਰਠ ਤੋਂ ਡਾ. ਕੌਸ਼ਲੇਂਦਰ ਸਿੰਘ, ਲਾਈਫ ਲਾਈਨ ਬਲੱਡ ਬੈਂਕ ਗਾਜਿਆਬਾਦ ਤੋਂ ਡਾ. ਐਚ. ਐਲ. ਸ਼ਰਮਾ, ਡਿਸਟ੍ਰੀਕਟ ਹਸਪਤਾਲ ਬਲੱਡ ਬੈਂਕ ਬਾਗਪਤ ਤੋਂ ਡਾ. ਏ. ਕੇ. ਵਾਸ਼ਰਣਯ, ਬੁਲੰਦਸ਼ਹਿਰ ਚੈਰੀਟੇਬਲ ਬਲੱਡ ਬੈਂਕ ਤੋਂ ਡਾ. ਚੰਦਰਜੀਤ ਤੋਮਰ, ਆਈਐਮਏ ਬਲੱਡ ਬੈਂਕ ਦੇਹਰਾਦੂਨ ਤੋਂ ਡਾ. ਮਨੀਸ਼ ਸ਼ਰਮਾ, ਐਲਐਲਐਮ ਮੈਡੀਕਲ ਕਾਲਜ ਮੇਰਠ ਤੋਂ ਡਾ. ਵਿਜੈ ਕੁਮਾਰ, ਜਸਵੰਤ ਰਾਏ ਬਲੱਡ ਬੈਂਕ ਮੇਰਠ ਤੋਂ ਡਾ. ਐਸ. ਸੀ. ਅਗਰਵਾਲ, ਐਸਡੀ ਬਲੱਡ ਬੈਂਕ ਮੁਜੱਫਰਨਗਰ ਤੋਂ ਡਾ. ਅਨੁਜ ਆਰੀਆ, ਲੋਕ ਮਾਨਯ ਬਲੱਡ ਬੈਂਕ ਤੋਂ ਡਾ. ਨਿਤਿਨ ਰਾਏਕਵਾਰ, ਲਾਈਫ ਲਾਈਨ ਬਲੱਡ ਬੈਂਕ ਤੋਂ ਡਾ. ਸਾਗਰ ਯਾਦਵ, ਡਾ. ਅਵਿਨਾਸ਼, ਪੁਰੋਹਿਤ ਬਲੱਡ ਬੈਂਕ ਤੋਂ ਡਾ. ਕੇ ਸਿੰਘ, ਆਪਣੀਆਂ-ਆਪਣੀਆਂ ਟੀਮਾਂ ਨਾਲ ਖੂਨ ਲੈਣ ਪਹੁੰਚੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।