ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਨਾਈਜੀਰੀਆ &#82...

    ਨਾਈਜੀਰੀਆ ‘ਚ ਸੜਕ ਹਾਦਸੇ ‘ਚ 17 ਮੌਤਾਂ

    Nigeria

    ਤੇਜ਼ ਰਫ਼ਤਾਰ ਕਾਰਨ ਹੋਈ ਟਰੱਕ ਤੇ ਬੱਸ ਦੀ ਟੱਕਰ

    ਅਬੁਜਾ। ਨਾਈਜ਼ੀਰੀਆ ਦੇ ਉੱਤਰੀ-ਪੂਰਬੀ ਸੂਬੇ ਯੋਬੇ ‘ਚ ਵਾਪਰੇ ਸੜਕ ਹਾਦਸੇ ‘ਚ 17 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਜ਼ਖਮੀ ਹੋ ਗਏ। ਯੋਬੇ ‘ਚ ਸੰਘੀ ਸੜਕ ਸੁਰੱਖਿਆ ਕੋਰ ਦੇ ਇੱਕ ਕਮਾਂਡਰ ਯੇਲਵਾ ਡੀਓ ਨੇ ਹਾਦਸੇ ਦੀ ਪੁਸ਼ਟੀ ਕੀਤੀ।

    ਉਨ੍ਹਾਂ ਦੱਸਿਆ ਕਿ ਯੋਬੇ ‘ਚ ਇੱਕ ਬੱਸ ਬੇਕਾਬੂ ਹੋ ਕੇ ਇੱਕ ਚੱਲਦੇ ਟਰੱਕ ‘ਚ ਨਾਲ ਜਾ ਟਕਰਾਈ। ਅਧਿਕਾਰੀਆਂ ਅਨੁਸਾਰ ਦੋਵੇਂ ਵਾਹਨਾਂ ‘ਚ ਕੁੱਲ 14 ਪੁਰਸ਼, ਇੱਕ ਔਰਤ ਤੇ ਦੋ ਬੱਚੇ ਸਵਾਰ ਸਨ। ਸਾਰੀਆਂ 17 ਸਵਾਰੀਆਂ ਨੇ ਆਪਣਾ ਦਮ ਤੋੜ ਦਿੱਤਾ। ਉਨ੍ਹਾਂ ਹਾਦਸੇ ਦਾ ਜ਼ਿੰਮੇਵਾਰ ਤੇਜ਼ ਰਫ਼ਾਰ ਨਾਲ ਵਹਾਨ ਚਲਾਏ ਜਾਣ ਨੂੰ ਠਹਿਰਾਇਆ ਤੇ ਮੋਟਰ ਡਰਾਈਵਰਾਂ ਨੂੰ ਆਵਾਜਾਈ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਹਦਾਇਤ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.