ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home ਇੱਕ ਨਜ਼ਰ ਜਾਰਜ਼ੀਆ &#8216...

    ਜਾਰਜ਼ੀਆ ‘ਚ ਬੱਸ ਹਾਦਸੇ ‘ਚ 17 ਮੌਤਾਂ

    ਬੱਸ ‘ਚ ਕੈਨੇਡਾ ਦਾ ਇੱਕ ਨਾਗਰਿਕ ਵੀ ਸੀ

    ਥਿਬਲੀਸੀ। ਜਾਰਜ਼ੀਆ ਦੇ ਪੂਰਬੀ ਖੇਵਸੁਰੇਤੀ ਪਰਬਤੀ ਇਲਾਕੇ ‘ਚ ਇੱਕ ਬੱਸ ਹਾਦਸੇ ‘ਚ ਘੱਟ ਤੋਂ ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ। ਜਾਰਜ਼ੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

    ਬੁਲਾਰੇ ਨੇ ਕਿਹਾ, ‘ਮੌਜ਼ੂਦਾ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 17 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਮੰਤਰਾਲੇ ਅਨੁਸਾਰ ਇੱਕ ਮਿੰਨੀ ਬੱਸ ਪੂਰਬੀ ਖੇਵਸੁਰੇਤੀ ਪਰਬਤੀ ਖੇਤਰ ‘ਚ ਪਹਾੜੀ ਨਾਲ ਟਕਰਾਉਣ ਤੋਂ ਬਾਅਦ 80 ਮੀਟਰ ਉੱਚੀ ਚੋਟੀ ਤੋਂ ਹੇਠਾਂ ਡਿੱਗ ਗਈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਤੇਜ਼ ਰਫ਼ਤਾਰ ਨਾਲ ਆ ਰਹੀ ਮਿੰਨੀ ਬੱਸ ਚੋਟੀ ਤੋਂ ਹੇਠਾਂ ਡਿੱਗਣ ਤੋਂ ਪਹਿਲਾਂ ਇੱਕ ਕਾਰ ਨਾਲ ਟਕਰਾਈ। ਮਿੰਨੀ ਬੱਸ ‘ਚ ਜ਼ਿਆਦਾਤਰ ਔਰਤਾਂ ਸਨ। ਇਸ ਤੋਂ ਇਲਾਵਾ ਕੈਨੇਡਾ ਦਾ ਇੱਕ ਨਾਗਰਿਕ ਵੀ ਬੱਸ ‘ਚ ਸਵਾਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.