ਕੋਰੋਨਾ ਸੰਕਟ ‘ਚ ਡੇਰਾ ਸਰਧਾਲੂ ਬਲੱਡ ਬੈਂਕਾਂ ਦੇ ਰਾਖੇ ਬਣੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲੇਫੇਅਰ ਫੋਸਰ ਵਿੰਗ ਵੱਲੋਂ ਅੱਜ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਰਜਿੰਦਰਾ ਹਸਪਤਾਲ ਬਲੱਡ ਬੈਕ ਪਟਿਆਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਾਂ ਵੱਲੋਂ 160 ਯੂਨਿਟ ਖੂਨਦਾਨ ਥੈਲਾਸੀਮੀਆ ਦੇ ਬੱਚਿਆਂ ਲਈ ਦਿੱਤਾ ਗਿਆ। ਦੱਸਣਯੋਗ ਹੈ ਕਿ ਉਕਤ ਕੈਪ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮੌਕੇ ਲਗਾਉਣਾ ਸੀ, ਪਰ ਸਰਕਾਰ ਵੱਲੋਂ ਲੋਕਡਾਊਨ ਐਲਾਨਣ ਕਾਰਨ ਇਹ ਕੈਂਪ ਅੱਜ ਲਗਾਇਆ ਗਿਆ। ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਵਾਇਸ ਚੇਅਰਮੈਨ ਵੇਦ ਕਪੂਰ ਵਿਸ਼ੇਸ ਤੌਰ ਤੇ ਪੁੱਜੇ।
ਇਸ ਮੌਕੇ ਮੇਅਰ ਸੰਜੀਵ ਬਿੱਟੂ ਨੇ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਪ੍ਰਸੰਸਾ ਕਰਦਿਆ ਆਖਿਆ ਕਿ ਇਨ੍ਹਾਂ ਵੱਲੋਂ ਕੋਰੋਨਾ ਸੰਕਟ ਤੇ ਚੱਲਦਿਆ ਔਖੇ ਸਮੇਂ ਵਿੱਚ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰਨਾ ਸੰਸਥਾਵਾਂ ਅਤੇ ਯੂਥ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਖੂਨਦਾਨ ਦੀ ਮੁਹਿੰਮ ਲਈ ਅੱਗੇ ਆਉਣ। ਇਸ ਮੌਕੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਵੇਦ ਕਪੂਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਮਾਜ ਭਲਾਈ ਵਿੱਚ ਮੋਹਰੀ ਹੈ ਅਤੇ ਇਨ੍ਹਾਂ ਵੱਲੋਂ ਕੋਰੋਨਾ ਸੰਕਟ ਵਿੱਚ 1000 ਹਜਾਰ ਯੂਨਿਟ ਤੋਂ ਵੱਧ ਖੂਨਦਾਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਇਨ੍ਹਾਂ ਸੇਵਾਦਾਰਾਂ ਵੱਲੋਂ 160 ਯੂਨਿਟ ਤੋਂ ਵੱਧ ਖੂਨਦਾਨ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ਼ ਇੰਡੀਆ ਪਰਮਿੰਦਰ ਭਲਵਾਨ, ਸਮਾਜ ਸੇਵੀ ਜਤਵਿੰਦਰ ਗਰੇਵਾਲ ਨੇ ਕਿਹਾ ਕਿ ਜਦੋਂ ਬਲੱਡ ਬੈਕਾਂ ਵਿੱਚ ਖੂਨ ਦੀ ਘਾਟ ਪੈਦਾ ਹੋ ਗਈ ਸੀ, ਡੇਰਾ ਸੱਚਾ ਸੌਦਾ ਦੇ ਇਨ੍ਹਾਂ ਵਲੰਟੀਅਰਾਂ ਨੇ ਪੰਜਾਬ ਅੰਦਰ ਹਜ਼ਾਰਾਂ ਯੂਨਿਟ ਖੂਨਦਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਵੀ ਫੋਰਸ ਦੇ ਵੀਰ ਅਤੇ ਭੈਣਾਂ ਡਟੇ ਹੋਏ ਹਨ।
ਉਨ੍ਹਾਂ ਕਿਹਾ ਕਿ ਜਿਆਦਾਤਰ ਲੋਕ ਖੂਨ ਦੇਣ ਤੋਂ ਪਿੱਛੇ ਹੱਟਦੇ ਹਨ, ਪਰ ਇਹ ਲੋਕ ਖੂਨ ਕਢਵਾਉਣ ਲਈ ਜਿੱਦ ਕਰਦੇ ਹਨ। ਉਨ੍ਹਾਂ ਹੋਰਨਾ ਡੋਨਰਾਂ ਨੂੰ ਵੀ ਖੂਨਦਾਨ ਦੀ ਸੇਵਾ ਵਿੱਚ ਅੱਗੇ ਆਉਣ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਭਾਈ ਅਤੇ ਭੈਣਾਂ ਵਿੱਚ ਖੂਨਦਾਨ ਕਰਨ ਲਈ ਭਾਰੀ ਉਤਸਾਹ ਦੇਖਿਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਬਲਾਕਾਂ ਦੇ ਜਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਬਲਾਕ ਪਟਿਆਲਾ, ਨਾਭਾ, ਭਾਦਸੋਂ, ਬਹਾਦਰਗੜ੍ਹ, ਮਵੀਂ ਕਲਾਂ, ਪਾਤੜਾਂ, ਮਦਨਪੁਰ ਝਨੇੜੀ ਤੇ ਸਮਾਣਾ ਦੇ ਜ਼ਿੰਮੇਵਾਰ ਤੇ ਸੇਵਾਦਾਰ ਹਾਜ਼ਰ ਸਨ।
ਸਾਧ ਸੰਗਤ ਵੱਲੋਂ ਦਿਖਾਏ ਜਜਬੇ ਲਈ ਧੰਨਵਾਦ : ਹਰਮਿੰਦਰ ਨੋਨਾ
ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਅਤੇ ਵਿਜੈ ਨਾਭਾ ਨੇ ਦੱਸਿਆ ਕਿ ਕੋਰੋਨਾ ਸੰਕਟ ਤੇ ਸਮੇਂ ਵਿੱਚ ਹੀ ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਨੇ ਹੁਣ ਤੱਕ 1000 ਯੂਨਿਟ ਤੋਂ ਵੱਧ ਖੂਨਦਾਨ ਵੱਖ ਵੱਖ ਬਲੱਡ ਬੈਕਾਂ ਵਿੱਚ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਰ ਖੂਨ ਥੈਲੀਸੀਮੀਆ ਪੀੜ੍ਹਤ ਬੱਚਿਆਂ ਲਈ ਦਿੱਤਾ ਗਿਆ ਗਿਆ।
ਹਰਮਿੰਦਰ ਨੋਨਾ ਨੇ ਜ਼ਿਲ੍ਹੇ ਦੀ ਸਮੂਹ ਸਾਧ ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਾਂ ਦਾ ਧੰਨਵਾਦ ਕਰਦਿਆ ਆਖਿਆ ਕਿ ਛੋਟੇ ਜਿਹੇ ਸੁਨੇਹੇ ਤੇ ਹੀ ਵੱਡੀ ਗਿਣਤੀ ਮੈਬਰ ਖੂਨਦਾਨ ਲਈ ਅੱਪੜਦੇ ਸਨ। ਉਨ੍ਹਾਂ ਕਿਹਾ ਕਿ ਇਹ ਸਭ ਹਜੂਰ ਪਿਤਾ ਜੀ ਦੀ ਕ੍ਰਿਪਾ ਨਾਲ ਹੀ ਸੰਭਵ ਹੋਇਆ ਹੈ। ਬਲੱਡ ਬੈਂਕ ਦੇ ਡਾਕਟਰਾਂ ਵੱਲੋਂ ਵੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।