ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ 15 ਮਿੰਟ ਪਹਿਲਾਂ ਫੈਨ ਬਣ ਕੇ ਰੇਕੀ ਕਰਨ ਵਾਲਾ ਕੇਕੜਾ ਗ੍ਰਿਫ਼ਤਾਰ

sidhu

ਸਿੱਧੂ ਮੂਸੇਵਾਲਾ ਘਰ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ

(ਸੱਚ ਕਹੂੰ ਨਿਊਜ਼) ਮਾਨਸਾ। ਸਿੱਧੂ ਮੂਸੇਵਾਲਾ ਕਤਲਕਾਂਡ (Sidhu MooseWala Murder Case) ਮਾਮਲੇ ਨਾਲ ਜੁੜੀ ਇੱਕ ਵੱਡੀ ਸੁਰਾਖ ਹੱਥ ਲੱਗਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਹਮਲੇ ਤੋਂ 15 ਮਿੰਟ ਪਹਿਲਾਂ ਦੀਆਂ ਫੁਟੇਜ ਸਾਹਮਣੇ ਆਈਆਂ ਹਨ। ਜਿਨ੍ਹਾਂ ’ਚ ਸਿੱਧੂ ਮੂਸੇਵਾਲੇ ਦੇ ਘਰ ਦੀ ਸੀਸੀਟੀਵੀ ਫੋਟੋਆਂ ਹਨ। ਜਦੋਂ ਸ਼ਾਮ 5:15 ਵਜੇ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਸਨ ਤਾਂ ਘਰ ਦੇ ਬਾਹਰ ਕੁਝ ਲੋਕਾਂ ਨੇ ਮੂਸੇਵਾਲੇ ਨਾਲ ਸੈਲਫ਼ੀਆਂ ਲਈਆਂ ਸਨ।

ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨ ਬਣ ਕੇ ਰੇਕੀ ਕੀਤੀ ਗਈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਰਸਾ ਦੇ ਕਾਲਾਂਵਾਲੀ ਕਸਬੇ ਤੋਂ ਕੇਕੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੂਸੇਵਾਲਾ ਨੂੰ ਘਰੋਂ ਨਿਕਲਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਾਰਨ ਹੀ ਕਾਤਲਾਂ ਨੂੰ ਮੁਖਬਰ ਬਣਾਇਆ ਗਿਆ ਸੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀ ਨਾਲ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਉਹ ਕਰੀਬ 45 ਮਿੰਟ ਤੱਕ ਉੱਥੇ ਰਹੇ। ਉਸਨੇ ਚਾਹ-ਪਾਣੀ ਪੀਤਾ ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਬਹਾਨੇ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਿਹਾ ਹੈ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਥਾਰ ਜੀਪ ਚਲਾਉਂਦੇ ਹੋਏ ਬਿਨਾਂ ਸੁਰੱਖਿਆ ਦੇ ਨਿਕਲਿਆ ਤਾਂ ਉਸਨੇ ਸ਼ਾਰਪ ਸ਼ੂਟਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੰਜਾਬੀ ਗਾਇਕ ਦੇ ਘਰ ’ਚ ਕੰਮ ਕਰਨ ਵਾਲੇ ਵਰਕਰਾਂ ਨੇ ਵੀ ਵੀ ਸ਼ੱਕ ਜਤਾਇਆ ਸੀ । ਉਸ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਪ੍ਰਸ਼ੰਸਕ ਮੂਸੇਵਾਲਾ ਨੂੰ ਮਿਲਣ ਆਏ ਸਨ। ਕਈਆਂ ਨੇ ਫ਼ੋਨ ‘ਤੇ ਦੱਸਿਆ ਸੀ ਕਿ ਮੂਸੇਵਾਲਾ ਥਾਰ ਦੀ ਜੀਪ ‘ਚ ਬੈਠ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਹੀ ਪੁਲਿਸ ਨੇ ਇਸ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਪੁਲੀਸ ਨੂੰ ਕੇਕੜੇ ਦੀਆਂ ਹਰਕਤਾਂ ਸ਼ੱਕੀ ਲੱਗੀਆਂ। ਇਸ ਤੋਂ ਬਾਅਦ ਉਸ ਨੂੰ ਚੁੱਕ ਲਿਆ ਗਿਆ।

ਮੂਸੇਵਾਲਾ ਕਤਲਕੇਸ ’ਚ ਪੁਲਿਸ ਨੇ ਫਤਿਹਾਬਾਦ ਤੋਂ ਕੀਤੀ ਤੀਜੀ ਗਿ੍ਰਫ਼ਤਾਰੀ

ਫਤਿਹਾਬਾਦ। ਮੂਸੇਵਾਲਾ ਕਤਲਕਾਂਡ ’ਚ ਪੰਜਾਬ ਪੁਲਿਸ ਨੇ ਹੁਣ ਤੀਜੀ ਗਿਰਫਤਾਰੀ ਕਰ ਲਈ ਹੈ। ਮੋਗਾ ਪੁਲਿਸ ਨੇ ਸੀਆਈਏ ਦੀ ਮਦਦ ਨਾਲ ਐਤਵਾਰ ਸ਼ਾਮ ਨੂੰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਪਿੰਡ ਮੂਸੇਵਾਲੀ ਦੇ ਦਵਿੰਦਰ ਉਰਫ਼ ਕਾਲਾ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾ ਪੁਲਿਸ ਨੇ ਪਵਨ ਅਤੇ ਨਸੀਬ ਨੂੰ ਭੀਰਦਾਨਾ ਤੋਂ ਗਿ੍ਰਫ਼ਤਾਰ ਕੀਤਾ ਸੀ। ਦੋਵਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਲਾ ਨੂੰ ਕਾਬੂ ਕਰ ਲਿਆ ਹੈ।

ਸੂਤਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵੇਂਦਰ ਉਰਫ਼ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ। ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਨੂੰ ਇਸ ਦੀ ਸੂਚਨਾ ਪਵਨ ਪੀ ਨਸੀਬ ਨੇ ਫਤਿਹਾਬਾਦ ਤੋਂ ਹੀ ਦਿੱਤੀ ਸੀ।

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਅੱਠ ਸ਼ੂਟਰ ਸ਼ਾਮਲ

ਪੰਜਾਬ ਪੁਲਿਸ ਅਨੁਸਾਰ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਦੇ ਤਰਨਤਾਰਨ ਜਗਰੂੁੁ ਸਿੰਘ ਰੂੁਪਾ ਤੇ ਮਨਪ੍ਰੀਤ ਮੰਨੂ, ਹਰਿਆਣਾ ਦੇ ਸੋਨੀਪਤ ਦਾ ਪ੍ਰਿਅਵਰਤ ਫੌਜੀ ਤੇ ਮਨਪ੍ਰੀਤ ਭੋਲੂ, ਮਹਾਂਰਾਸ਼ਟਰ ਦੇ ਪੂਨੇ ਦਾ ਰਹਿਣ ਵਾਲਾ ਸੰਤੇਸ਼ ਜਾਧਵ ਤੇ ਸੌਰਵ ਮਹਾਂਕਾਲ, ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਾਨੂਡਾ, ਪੰਜਾਬ ਦੇ ਬਠਿੰਡਾ ਦਾ ਹਰਕਮਲ ਸਿੰਘ ਰਾਨੂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ