ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News Israeli Airst...

    Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ

    Israeli Airstrikes Iran 2025
    Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ

    ਈਰਾਨ ਨੇ 150 ਮਿਜ਼ਾਈਲਾਂ ਤੇ 100 ਡਰੋਨ ਦਾਗੇ | Israeli Airstrikes Iran 2025

    ਤਹਿਰਾਨ (ਏਜੰਸੀ)। Israeli Airstrikes Iran 2025: ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਦੂਜੇ ਦਿਨ ਵੀ ਜਾਰੀ ਹੈ। ਪਿਛਲੇ 24 ਘੰਟਿਆਂ ’ਚ, ਈਰਾਨ ’ਚ 138 ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਸ਼ੁੱਕਰਵਾਰ ਰਾਤ 10:30 ਵਜੇ ਦੂਜੀ ਵਾਰ ਈਰਾਨ ਦੇ ਪ੍ਰਮਾਣੂ ਠਿਕਾਣਿਆਂ ’ਤੇ ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ। ਇਸ ਹਮਲੇ ’ਚ 60 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 350 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਸਵੇਰੇ 5:30 ਵਜੇ ਈਰਾਨ ’ਚ ਹੋਏ ਹਮਲੇ ’ਚ 78 ਲੋਕ ਮਾਰੇ ਗਏ ਸਨ।

    ਇਹ ਖਬਰ ਵੀ ਪੜ੍ਹੋ : Shubhamshu Shukla X-4 mission: ਸ਼ੁਭਾਂਸ਼ੂ ਸ਼ੁਕਲਾ ਵਾਲੇ ਐਕਸ-4 ਮਿਸ਼ਨ ਲਈ ਨਵੀਂ ਲਾਂਚ ਮਿਤੀ ਦਾ ਐਲਾਨ, ਹੁਣ ਇਸ ਦਿਨ ਕ…

    ਇਨ੍ਹਾਂ ’ਚ 6 ਪ੍ਰਮਾਣੂ ਵਿਗਿਆਨੀ ਤੇ 20 ਤੋਂ ਵੱਧ ਈਰਾਨੀ ਕਮਾਂਡਰ ਸ਼ਾਮਲ ਸਨ। ਈਰਾਨ ਨੇ ਸ਼ੁੱਕਰਵਾਰ ਰਾਤ ਨੂੰ ਹੋਏ ਹਮਲੇ ਤੋਂ ਤੁਰੰਤ ਬਾਅਦ ਜਵਾਬੀ ਕਾਰਵਾਈ ਕੀਤੀ ਤੇ ਇਜ਼ਰਾਈਲ ਵੱਲ 150 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ। ਰਾਜਧਾਨੀ ਤੇਲ ਅਵੀਵ ’ਚ 6 ਮਿਜ਼ਾਈਲਾਂ ਡਿੱਗੀਆਂ, ਜਿਸ ’ਚ 3 ਲੋਕ ਮਾਰੇ ਗਏ। 90 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਈਰਾਨ ਨੇ ਦਾਅਵਾ ਕੀਤਾ ਹੈ ਕਿ ਮਿਜ਼ਾਈਲ ਇਜ਼ਰਾਈਲ ਦੇ ਰੱਖਿਆ ਮੰਤਰਾਲੇ ’ਤੇ ਵੀ ਡਿੱਗੀ। ਹਾਲਾਂਕਿ, ਇਜ਼ਰਾਈਲ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸੁਰੱਖਿਅਤ ਜਗ੍ਹਾ ’ਤੇ ਤਬਦੀਲ ਕਰ ਦਿੱਤਾ ਗਿਆ ਹੈ।

    ਇਜ਼ਰਾਈਲ ਨੇ ਕੀਤਾ ਆਪਣਾ ਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ

    ਇਰਾਨ ਨਾਲ ਟਕਰਾਅ ਵਿਚਕਾਰ, ਇਜ਼ਰਾਈਲ ਨੇ ਦੇਸ਼ ਦੇ ਸਭ ਤੋਂ ਵੱਡੇ ਤੇ ਵਿਅਸਤ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਹਵਾਈ ਅੱਡਾ ਅਥਾਰਟੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਤੇਲ ਅਵੀਵ ਨੇੜੇ ਬੇਨ ਗੁਰੀਅਨ ਹਵਾਈ ਅੱਡਾ ਸ਼ੁੱਕਰਵਾਰ ਸਵੇਰ ਤੋਂ ਹੀ ਬੰਦ ਹੈ, ਜਦੋਂ ਇਜ਼ਰਾਈਲ ਨੇ ਈਰਾਨ ’ਤੇ ਹਮਲਾ ਕੀਤਾ ਸੀ।

    ਇਜ਼ਰਾਈਲ ਤੇ ਈਰਾਨ ਵਿਚਕਾਰ 24 ਘੰਟੇ ਦਾ ਟਕਰਾਅ, 7 ਬਿੰਦੂਆਂ ’ਚ ਮਹੱਤਵਪੂਰਨ ਗੱਲਾਂ

    • ਇਜ਼ਰਾਈਲ ਨੇ 200 ਲੜਾਕੂ ਜਹਾਜ਼ਾਂ ਨਾਲ ਕਈ ਈਰਾਨੀ ਠਿਕਾਣਿਆਂ ’ਤੇ ਹਮਲਾ ਕੀਤਾ।
    • ਇਜ਼ਰਾਈਲ ਨੇ ਇਸ ਨੂੰ ‘ਆਪ੍ਰੇਸ਼ਨ ਰਾਈਜ਼ਿੰਗ ਲਾਇਨ’ ਨਾਂਅ ਦਿੱਤਾ ਹੈ।
    • ਇਜ਼ਰਾਈਲ ਦੀ ਕਾਰਵਾਈ ’ਚ 6 ਈਰਾਨੀ ਵਿਗਿਆਨੀ, 20 ਫੌਜੀ ਕਮਾਂਡਰ ਮਾਰੇ ਗਏ।
    • ਈਰਾਨ ਨੇ ਜਵਾਬੀ ਕਾਰਵਾਈ ਕੀਤੀ, ਇਸ ਨੂੰ ‘ਟਰੂ ਪ੍ਰੌਮਿਸ ਥ੍ਰੀ’ ਨਾਂਅ ਦਿੱਤਾ। 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ।
    • ਈਰਾਨ ਨੇ ਇਜ਼ਰਾਈਲ ਦੇ ਰੱਖਿਆ ਮੰਤਰਾਲੇ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕਰਨ ਦਾ ਦਾਅਵਾ ਕੀਤਾ।
    • ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ।
    • ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ, ਕਿਹਾ -ਪ੍ਰਮਾਣੂ ਸਮਝੌਤੇ ’ਤੇ ਦਸਤਖਤ ਕਰੋ ਨਹੀਂ ਤਾਂ ਵੱਡਾ ਹਮਲਾ ਹੋਵੇਗਾ।