13 ਆਈ. ਪੀ. ਐਸ ਅਤੇ 21 ਪੀ ਪੀ ਐਸ ਅਧਿਕਾਰੀਆਂ ਦੀ ਰਦੋ ਬਦਲ

  • ਪੰਜਾਬ ਸਰਕਾਰ ਨੇ ਕੀਤੇ ਵੱਡੇ ਪੱਧਰ ‘ਤੇ ਤਬਾਦਲੇ
  • ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੀ ਪਹਿਲੀ ਰਦੋ ਬਦਲ

ਚੰਡੀਗੜ,  (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਨੇੜੇ ਆਉਂਦਾ ਦੇਖ਼ ਪੰਜਾਬ ਸਰਕਾਰ ਨੇ ਅਧਿਕਾਰੀਆ ਦੀ ਵੱਡੇ ਪੱਧਰ ‘ਤੇ ਰਦੋ ਬਦਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਦੇ ਤਹਿਤ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਰਦੋ ਬਦਲ ਕਰਦੇ ਹੋਏ ਅੱਜ 13 ਆਈ. ਪੀ. ਐਸ ਅਤੇ 21 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਲਾਗੂ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ।
ਜਾਣਕਾਰੀ ਅਨੁਸਾਰ  ਪਰਮਪਾਲ ਸਿੰਘ ਆਈ.ਪੀ.ਐਸ. ਨੂੰ ਆਈ ਜੀ ਪਾਲਸੀ ਤੇ ਰੂਲਜ਼ ਪੰਜਾਬ ਚੰਡੀਗੜ, ਐਸ ਕੇ ਅਸਥਾਨਾ ਆਈ ਪੀ ਐਸ ਨੂੰ ਆਈ ਜੀ ਪੀ ਬਠਿੰਡਾ ਜੋਨ ਬਠਿੰਡਾ, ਜਤਿੰਦਰ ਜੈਨ ਆਈ ਪੀ ਐਸ ਨੂੰ ਆਈ ਜੀ ਪੀ ਇੰਟੈਲੀਜੈਂਸ ਤੇ ਸੀ ਆਈ ਬਠਿੰਡਾ , ਆਰ ਐਨ ਡੋਕੇ ਆਈ ਪੀ ਐਸ ਨੂੰ ਆਈ ਜੀ ਪੀ ਹੈੱਡ ਕੁਆਟਰ ਪੰਜਾਬ, ਡਾ ਨਰੇਸ਼ ਅਰੋੜਾ ਆਈ ਪੀ ਐਸ ਨੂੰ ਆਈ ਜੀ ਪੀ – ਕਮ- ਡਾਇਰੈਕਟਰ ਐਸ ਐਸ ਜੀ ਪੰਜਾਬ ਚੰਡੀਗੜ ਅਤੇ ਵਾਧੂ ਚਾਰਜ ਆਈ ਜੀ ਪੀ ਬਾਰਡਰ ਅੰਮ੍ਰਿਤਸਰ, ਪ੍ਰਮੋਦ ਬਾਨ ਆਈ.ਪੀ. ਐਸ ਨੂੰ ਆਈ ਜੀ ਪੀ ਮਾਡਰਨਾਈਜੇਸ਼ਨ ਪੰਜਾਬ , ਐਮ ਐਫ ਫਾਰੁਖੀ ਆਈ ਪੀ ਐਸ ਨੂੰ ਆਈ ਜੀ  ਪੀ, ਸੀ ਆਈ ਅੰਮਿਤਸਰ , ਨਿੱਲਭ ਕਿਸ਼ੋਰ ਆਈ ਪੀ ਐਸ ਨੂੰ ਆਈ ਜੀ ਪੀ, ਸੀ ਆਈ ਪੰਜਾਬ, ਕੁੰਵਰ ਵਿਜੈ ਪ੍ਰਤਾਪ ਸਿੰਘ ਆਈ ਪੀ ਐਸ ਨੂੰ ਆਈ ਜੀ ਪੀ, ਐਸ ਟੀ ਐਫ (ਇੰਟੈਲੀਜੈਂਸ)  ਪੰਜਾਬ , ਸ਼ਿਵੀ ਕੁਮਾਰ ਵਰਮਾ ਆਈ ਪੀ ਐਸ  ਨੂੰ ਆਈ ਜੀ ਪੀ, ਈ À ਡਬਲਿਊ, ਵਿਜੀਲੈਂਸ ਬਿਊਰੋ ਪੰਜਾਬ, ਏ ਕੇ ਮਿੱਤਲ ਆਈ ਪੀ ਐਸ ਨੂੰ  ਡੀ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ , ਨਵੀਨ ਸਿੰਗਲਾ ਆਈ ਪੀ ਐਸ ਨੂੰ ਐਸ ਐਸ ਪੀ , ਐਸ ਬੀ ਐਸ ਨਗਰ ਅਤੇ ਸੁਖਮਿੰਦਰ ਸਿੰਘ ਮਾਨ ਆਈ ਪੀ ਐਸ ਨੂੰ ਕਮਾਡੈਂਟ ਪੰਜਵੀਂ ਆਈ ਆਰ ਬੀ ਅੰਮ੍ਰਿਤਸਰ ਲਗਾਇਆ ਗਿਆ ।
ਇਸੇ ਤਰਾਂ ਪੀ.ਪੀ.ਐਸ ਅਧਿਕਾਰੀਆਂ ਵਿਚੋਂ ਸਰਵ ਜਸਦੀਪ ਸਿੰਘ ਪੀ ਪੀ ਐਸ ਨੂੰ ਐਸ ਐਸ ਪੀ ਗੁਰਦਾਸਪੁਰ, ਹਰਕਮਲਪ੍ਰੀਤ ਸਿੰਘ ਪੀ ਪੀ ਐਸ ਨੂੰ ਐਸ ਐਸ ਪੀ ਅੰਮਿਤਸਰ (ਦਿਹਾਤੀ), ਸਨੇਹਦੀਪ ਸ਼ਰਮਾ ਨੂੰ ਐਸ ਐਸ ਪੀ ਮੋਗਾ , ਹਰਜੀਤ ਸਿੰਘ ਪੰਨੂ ਨੂੰ ਏ ਆਈ ਜੀ ਇੰਟੀਜੈਂਸ ਪੰਜਾਬ ਚੰਡੀਗੜ, ਜਗਦੀਪ ਸਿੰਘ ਹੁੰਦਲ ਨੂੰ ਕਮਾਡੈਂਟ ਚੌਥੀਂ ਆਈ ਆਰ ਬੀ ਕਪੂਰਥਲਾ, ਰਵਿੰਦਰ ਕੁਮਾਰ ਬਖ਼ਸ਼ੀ ਨੂੰ ਐਸ ਐਸ ਪੀ ਫਿਰੋਜ਼ਪੁਰ, ਦਰਸ਼ਨ ਸਿੰਘ ਮਾਨ ਨੂੰ ਐਸ ਐਸ ਪੀ ਫਰੀਦਕੋਟ, ਮਨਜੀਤ ਸਿੰਘ ਨੂੰ ਐਸਿਸਟੈਂਟ ਕਮਾਡੈਂਟ ਸੱਤਵੀਂ ਬਟਾਲੀਅਨ ਪੀ ਏ ਪੀ ਜਲੰਧਰ, ਸਮਸ਼ੇਰ ਸਿੰਘ ਬੋਪਾਰਾਏ ਨੂੰ ਕਮਾਡੈਂਟ ਪੰਜਵੀਂ ਸੀ ਡੀ ਉ ਬਟਾਲੀਅਨ ਬਹਾਦਰਗੜ, ਰਘੁਬੀਰ ਸਿੰਘ ਨੂੰ ਏ ਆਈ ਜੀ, ਪੀ ਏ ਪੀ – 2 ਜਲੰਧਰ, ਅਸੋਕ ਪੁਰੀ ਨੂੰ ਕਮਾਡੈਂਟ ਤੀਜੀ ਆਈ ਆਰ ਬੀ  ਲੁਧਆਿਣਾ, ਕਸ਼ਮੀਰ ਸਿੰਘ ਗਿੱਲ ਨੂੰ ਏ ਆਈ ਜੀ , ਐਨ ਆਰ ਆਈ ਪਟਿਆਲਾ, ਜ਼ਸਪਾਲ ਸਿੰਘ ਨੂੰ ਏ ਆਈ ਜੀ,  ਸੀ ਆਈ ਪਟਿਆਲਾ , ਰਣਧੀਰ ਸਿੰਘ ਉੱਪਲ ਨੂੰ ਏ ਆਈ ਜੀ, ਸੀ ਆਈ ਪਠਾਨਕੋਟ , ਗੁਰਿੰਦਰ ਸਿੰਘ ਨੂੰ ਐਸ ਪੀ ਜੋਨਲ , ਸੀ ਆਈ ਡੀ ਪਟਿਆਲਾ, ਪਰਮਜੀਤ ਸਿੰਘ ਨੂੰ ਐਸਿਸਟੈਂਟ ਕਮਾਡੈਂਟ ਤੀਜੀ, ਆਈ ਆਰ ਬਟਾਲੀਅਨ ਲੁਧਿਆਣਾ, ਸਤਵੀਰ ਸਿੰਘ ਨੂੰ ਐਸਿਸਟੈਂਟ ਕਮਾਡੈਂਟ ਤੀਜੀ, ਆਈ ਆਰ ਬਟਾਲੀਅਨ ਲੁਧਿਆਣਾ, ਗੁਰਤਜਿੰਦਰ ਸਿੰਘ ਨੂੰ ਐਸ ਪੀ ਟ੍ਰੈਫਿਕ ਚੰਡੀਗੜ , ਗੁਰਪ੍ਰੀਤ ਕੌਰ ਪੁਰੇਵਾਲ ਨੂੰ ਐਸ ਪੀ ਕੰਟਰੋਲ ਰੂਮ ਲੁਧਿਆਣਾ, ਅਮਰਜੀਤ ਸਿੰਘ ਨੂੰ ਐਸ ਪੀ , ਇੰਨਵੈਸਟੀਗੇਸ਼ਨ ਫਾਜ਼ਿਲਕਾ ਅਤੇ ਜਸਵੀਰ ਸਿੰਘ ਨੂੰ ਐਸ ਪੀ ਫਗਵਾੜਾ ਲਗਾਇਆ ਗਿਆ ਹੈ ।