ਭਾਰਤ-ਫਰਾਂਸ ‘ਚ ਹੋਏ 13 ਸਮਝੌਤੇ

13 Agreements, India, France

ਨਵੀਂ ਦਿੱਲੀ (ਏਜੰਸੀ)। ਫਰਾਂਸ ਦੇ ਰਾਸ਼ਟਰਪਤੀ ਇੰਮਾਨੂਏਲ ਮੈਕ੍ਰੋਨ 4 ਰੋਜ਼ਾ ਭਾਰਤੀ ਦੌਰੇ ‘ਤੇ ਦਿੱਲੀ ਪਹੁੰਚੇ ਹਨ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਹਾਊਸ ‘ਚ ਰਾਸ਼ਟਰਪਤੀ ਮੈਕ੍ਰੋਨ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਦੋਵੇਂ ਆਗੂਆਂ ਨੇ ਸਾਂਝਾ ਬਿਆਨ ਦਿੱਤਾ, ਜਿਸ ‘ਚ ਵੱਖ-ਵੱਖ ਮੁੱਦਿਆਂ ‘ਤੇ ਗੱਲ ਹੋਈ। ਇਸ ਮੌਕੇ ਦੋਵੇਂ ਰਾਜ ਮੁਖੀਆਂ ਦੀ ਮੌਜ਼ੂਦਗੀ ‘ਚ 13 ਸਮਝੌਤਿਆਂ ‘ਤੇ ਦਸਤਖਤ ਹੋਏ। ਸੰਯੁਕਤ ਬਿਆਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਾਡੀ (ਭਾਰਤ-ਫਰਾਂਸ) ਰਣਨੀਤਕ ਸਾਂਝੇਦਾਰੀ ਭਾਵੇਂ ਹੀ 20 ਸਾਲ ਪੁਰਾਣੀ ਹੋਵੇ, ਸਾਡੇ ਦੇਸ਼ਾਂ ਤੇ ਸਾਡੀ ਸੱਭਿਆਤਾਵਾਂ ਦੀ ਅਧਿਆਤਮਿਕ ਸਾਂਝੇਦਾਰੀ ਸਦੀਆਂ ਲੰਮੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅਜ਼ਾਦੀ, ਬਰਾਬਰਤਾ ਤ ਭਾਈਚਾਰਾ ਨਾ ਸਿਰਫ਼ ਫਰਾਂਸ ਦੇ ਰਗ-ਰਗ ‘ਚ ਹੈ, ਸਗੋਂ ਭਾਰਤੀ ਸੰਵਿਧਾਨ ‘ਚ ਵੀ ਇਹ ਰਚਿਆ ਵਸਿਆ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਅਸੀਂ ਚਾਹੁੰਦੇ ਹਾਂ ਸਾਡੇ ਨੌਜਵਾਨ (ਭਾਰਤ-ਫਰਾਂਸ) ਇੱਕ-ਦੂਜੇ ਦੇ ਦੇਸ਼ਾਂ ਨੂੰ ਜਾਣਨ, ਇਸ ਦੇ ਮੱਦੇਨਜ਼ਰ ਅਸੀਂ ਦੋ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਅਸੀਂ ਮੰਨਦੇ ਹਾਂ ਕਿ ਸਾਡੇ ਦੋਪੱਖੀ ਸਬੰਧਾਂ ਦੇ ਉੱਜਵਲ ਭਵਿੱਖ ਲਈ ਸਭ ਤੋਂ ਮਹੱਤਵਪੂਰਨ ਮਾਪ ਹੈ ਸਾਡੇ ਇੱਕ-ਦੂਜੇ ਨਾਲ ਸਬੰਧ ਪ੍ਰਧਾਨ ਮੰਤਰੀ ਨੇ ਕਿਹਾ, ਰੱਖਿਆ ਖੇਤਰ ‘ਚ ਮੇਕ ਇਨ ਇੰਡੀਆ ਤਹਿਤ ਅਸੀਂ ਫਰਾਂਸ ਦੇ ਨਿਵੇਸ਼ ਦਾ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਸੰਯੁਕਤ ਸਕੱਤਰ (ਯੂਰਪ ਪੱਛਮੀ) ਦੇ ਨਾਗਰਾਜ ਨਾਇਡੂ ਨੇ ਪੱਤਰਕਾਰਾਂ ਨੂੰ ਕਿਹਾ, ਫਰਾਂਸ ਵਿਸ਼ੇਸ਼ ਤੌਰ ‘ਤੇ ਦੱਖਣੀ ਏਸ਼ੀਆ ‘ਚ ਅੱਤਵਾਦ ਨੂੰ ਲੈ ਕੇ ਭਾਰਤ ਦੇ ਨਜ਼ੀਰੀਏ ਦਾ ਸਮੱਰਥਨ ਕਰਦਾ ਹੈ। ਅਸੀਂ ਨਵੇਂ ਖੇਤਰ ਖਾਸ ਕਰਕੇ ਸਮੁੰਦਰੀ ਸੁਰੱਖਿਆ, ਅੱਤਵਾਦ ਰੋਕਣ ਦੇ ਉਪਾਅ ਤੇ ਅਕਸ਼ ਊਰਜਾ ਵਰਗੇ ਖੇਤਰਾਂ ‘ਚ ਦੋਵਾਂ ਦੀ ਵਧਦੀ ਸਹਿਮਤੀ ਦੇਖ ਰਹੇ ਹਾਂ।