466 ਮਰੀਜ਼ ਹੋਏ ਠੀਕ, ਚਾਰ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਮੌਤ
ਸੱਚ ਕਹੂੰ ਨਿਊਜ, ਸਰਸਾ। ਜ਼ਿਲ੍ਹਾ ਸਰਸਾ ’ਚ ਵੀਰਵਾਰ ਨੂੰ 108 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਇਸ ਦੌਰਾਨ 466 ਮਰੀਜ਼ ਠੀਕ ਵੀ ਹੋਏ ਹਨ ਚਾਰ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਕੋਰੋਨਾ ਨਾਲ ਹੁਣ ਤੱਕ 427 ਜਣਿਆਂ ਦੀ ਮੌਤ ਹੋ ਗਈ ਹੈ।ਕੋਰੋਨਾ ਦੀ ਰਿਕਵਰੀ ਦਰ 94.41 ਫੀਸਦੀ ਹੈ ਸੀਐਮਓ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਜਿਲ੍ਹੇ ’ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ’ਚ ਚਾਰ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਸਰਸਾ ਦੇ ਪ੍ਰੇਮ ਨਗਰ ਨਿਵਾਸੀ 61 ਸਾਲਾ ਮਹਿਲਾ ਦੀ ਸਰਸਾ ਦੇ ਨਾਗਰਿਕ ਹਸਪਤਾਲ ’ਚ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਭਰ ’ਚੋਂ 371336 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 28484 ਦੀ ਰਿਪੋਰਟ ਪਾਜ਼ਿਟਿਵ ਆਈ ਹੈ।
ਜ਼ਿਲ੍ਹੇ ’ਚ 26892 ਮਰੀਜ਼ ਹੁਣ ਤੱਕ ਤੰਦਰੁਸਤ ਹੋ ਗਏ ਹਨ, ਜਦੋਂ ਕਿ 1129 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 1165 ਐਕਟਿਵ ਮਾਮਲੇ ਹਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਮਿਲੇ ਮਰੀਜ਼ਾਂ ’ਚੋਂ 763 ਨੂੰ ਘਰਾਂ ’ਚ ਆਇਸੋਲੇਟ ਕੀਤਾ ਗਿਆ ਹੈ ਜਦੋਂ ਕਿ 142 ਮਰੀਜ਼ਾਂ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ ਇਨ੍ਹਾਂ ’ਚੋਂ 70 ਕੋਰੋਨਾ ਪੀੜਤਾਂ ਦਾ ਸਰਸਾ ਦਾ ਨਾਗਰਿਕ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ ਜਦੋਂ ਕਿ 72 ਮਰੀਜ਼ਾਂ ਦਾ ਨਿਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਜਿਲ੍ਹੇ ’ਚ ਹੁਣ ਤੱਕ ਕੋਰੋਨਾ ਨਾਲ 427 ਜਣਿਆਂ ਦੀ ਮੌਤ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੋਰੋਨਾ ਨਾਲ ਠੀਕ ਹੋਣ ਦਾ ਰਿਕਵਰੀ ਦਰ ਵਧ ਕੇ 94.41 ਫੀਸਦੀ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।