ਉੱਤਰ ਪ੍ਰਦੇਸ਼ ‘ਚ ਸਭ ਤੋਂ ਵੱਧ ਜਾਨੀ ਨੁਕਸਾਨ | Terrible Storm
- 135 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ | Terrible Storm
ਆਗਰਾ/ਜੈਪੁਰ (ਏਜੰਸੀ)। ਰਾਜਸਥਾਨ ਤੇ ਪੱਛਮੀ ਯੂਪੀ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਬੁੱਧਵਾਰ ਦੇਰ ਸ਼ਾਮ ਨੂੰ ਆਏ ਰੇਤਲੇ ਤੂਫ਼ਾਨ ‘ਚ 104 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀ ਹੋ ਗਏ। ਹਾਲਾਂਕਿ ਹਨ੍ਹੇਰੀ ਨਾਲ ਸ਼ਾਮ ਨੂੰ ਪਾਰਾ 10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਮੌਸਮ ਮਾਹਿਰਾਂ ਅਨੁਸਾਰ ਇਸ ਭਿਆਨਕ ਤੂਫ਼ਾਨ ਨੇ ਆਮ ਜਨ ਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਦੇ ਵੀ ਕੁਝ ਇਲਾਕਿਆਂ ‘ਚ ਤੂਫ਼ਾਨ ਦੀ ਵਜ੍ਹਾ ਕਾਰਨ ਲੋਕ ਪ੍ਰਭਾਵਿਤ ਹੋਏ ਆਫ਼ਤਾ ਪ੍ਰਬੰਧਨ ਵਿਭਾਗ ਨੇ ਯੂਪੀ ਦੇ 19 ਜ਼ਿਲ੍ਹਿਆਂ ‘ਚ 64 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ‘ਚੋਂ 43 ਵਿਅਕਤੀਆਂ ਦੀ ਮੌਤ ‘ਕੱਲੇ ਆਗਰਾ ‘ਚ ਹੋਈ ਹੈ। ਇਸ ਤੋਂ ਇਲਾਵਾ ਬਿਜਨੌਰ ‘ਚ 3, ਸਹਾਰਨਪੁਰ ‘ਚ 2, ਚਿਤਰਕੂਟ, ਰਾਏਬਰੇਲੀ ਤੇ ਬਰੇਲੀ ‘ਚ 1-1 ਵਿਅਕਤੀ ਦੀ ਮੌਤ ਤੂਫ਼ਾਨ ਦੀ ਲਪੇਟ ‘ਚ ਆਉਣ ਨਾਲ ਹੋ ਗਈ ਕਾਨਪੁਰ ਦਿਹਾਤ ‘ਚ ਵੀ 3 ਵਿਅਕਤੀਆਂ ਦੀ ਮੌਤ ਦੀ ਖਬਰ ਹੈ।
ਇਹ ਵੀ ਪੜ੍ਹੋ : ਬੋਰੀ ’ਚੋਂ ਸਿਰ ਕਟੀ ਲਾਸ਼ ਮਿਲਣ ਕਾਰਨ ਦਹਿਸ਼ਤ, ਪੁਲਿਸ ਜਾਂਚ ’ਚ ਜੁਟੀ
ਓਧਰ, ਯੂਪੀ ਦੇ ਮਾਲੀਆ ਤੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਕਿਹਾ ਕਿ #ਮ੍ਰਿਤਕਾਂ ਦੀ ਗਿਣਤੀ ਹਾਲੇ ਵਧ ਸਕਦੀ ਹੈ। ਇਸ ਦਰਮਿਆਨ ਯੂਪੀ ਦੇ 31 ਜ਼ਿਲ੍ਹਿਆਂ ‘ਚ 5 ਮਈ ਤੱਕ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਓਧਰ, ਤੂਫ਼ਾਨ ਨਾਲ ਰਾਜਸਥਾਨ ‘ਚ ਵੀ 36 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 100 ਵਿਅਕਤੀਆਂ ਜ਼ਖਮੀ ਹੋ ਗਏ ਹਨ। ਰਾਜਸਥਾਨ ਦੇ ਬੀਕਾਨੇਰ, ਭਰਤਪੁਰ, ਅਲਵਰ ਤੇ ਧੌਲਪੁਰ ‘ਚ ਤੂਫ਼ਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਤੂਫ਼ਾਨ ਦੀ ਗਤੀ ਲਗਭਗ 135 ਕਿਮੀ ਪ੍ਰਤੀਘੰਟਾ ਸੀ ਇਸ ਨਾਲ ਇਨ੍ਹਾਂ ਜਿਲ੍ਹਿਆਂ ‘ਚ ਸੈਂਕੜੇ ਰੁੱਖ ਤੇ ਬਿਜਲੀ ਦੇ ਖੰਭੇ ਪੁਟੇ ਗਏ ਚੁਰੂ, ਪਿਲਾਨੀ, ਦੌਸਾ ਤੇ ਝੂੰਝਨੂੰ ‘ਚ ਗੜੇਮਾਰੀ ਵੀ ਹੋਈ ਹੈ।
ਮੱਧ ਪ੍ਰਦੇਸ਼ ਤੇ ਬਿਹਾਰ ‘ਚ 2-2 ਵਿਅਕਤੀਆਂ ਦੀ ਜਾਨ ਗਈ 140 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟਿਆਂ ‘ਚ ਸੂਬਿਆਂ ਦੇ ਕਈ ਹਿੱਸਿਆਂ ‘ਚ ਹਲਕਾ ਮੀਂਹ, ਹਨ੍ਹੇਰੀ ਤੇ ਲੋਅ ਚੱਲ ਸਕਦੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਤਾਂ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤਾਂ ਨੂੰ ਰਾਹਤ ਪਹੁੰਚਾਉਣ ਲਈ ਸਬੰਧਿਤ ਸੂਬਿਆਂ ਨਾਲ ਤਾਲਮੇਲ ਬਣਾਓ।