ਮੱਦਦ ਦੀ ਕੀਤੀ ਅਪੀਲ
ਦੁਬਈ: ਯੂਨਾਈਟਿਡ ਅਰਬ ਐਮਿਰੇਟਸ (ਯੂਏਈ) ਕੋਲ ਸਮੁੰਦਰ ਵਿੱਚ ਕਰੀਬ100 ਭਾਰਤੀ ਮਲਾਹ ਫਸੇ ਹੋਏ ਹਨ। ਉਨ੍ਹਾਂ ਨੇ ਦੁਬਈ ਸਥਿਤ ਕਲਸੁਲੇਟ ਜਨਰਲ ਵਿੱਚ ਮੱਦਦ ਦੀ ਅਪੀਲ ਕੀਤੀ ਹੈ। ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ।
22 ਜਹਾਜ਼ਾਂ ‘ਤੇ ਫਸੇ ਹਨ ਮਲਾਹ
ਨਿਊਜ਼ ਏਜੰਸੀ ਦੇ ਹਵਾਲਾ ਨਾਲ ਦੱਸਿਆ ਕਿ 22 ਜਹਾਜ਼ਾਂ ‘ਤੇ ਮੌਜ਼ੂਦ ਕਰੀਬ 100 ਭਾਰਤੀ ਮਲਾਹਾਂ ਨੇ ਇੰਡੀਅਨ ਕਨਸੁਲੇਟ ਵਿੱਚ ਫੋਨ ਕੀਤਾ ਹੈ। ਇੱਕ ਅਫ਼ਸਰ ਮੁਤਾਬਕ, ਅਸੀ ਕਰੀਬ 22 ਜਹਾਜ਼ਾਂ ‘ਚ ਮੌਜ਼ੂਦ ਮਲਾਹਾਂ ਨਾਲ ਗੱਲਬਾਤ ਕਰ ਰਹੇ ਹਾਂ। ਉੱਥੇ ਮੌਜ਼ੂਦ ਮਲਾਹਾਂ ਦੇ ਕਾਫ਼ੀ ਤਨਾਅ ਭਰੇ ਫੋਨ ਆ ਰਹੇ ਹਨ। ਭਾਰਤੀਆਂ ਤੋਂ ਇਲਾਵਾ ਜਹਾਜ਼ ‘ਤੇ ਸ੍ਰੀਲੰਕਾ, ਫਿਲਪੀਨਸ, ਮਿਆਂਮਾਰ ਅਤੇ ਪਾਕਿਸਤਾਨ ਦੇ ਵੀ ਮਲਾਹ ਹਨ।
ਮਲਾਹਾਂ ਨੇ ਘੱਟ ਤਨਖਾਹ, ਖਾਣਾ ਅਤੇ ਸਫ਼ਾ ਪਾਣੀ ਨਾਂ ਮਿਲਣਾ, ਤੇਲ ਅਤੇ ਪ੍ਰੇਸ਼ਾਨੀ ਭਰੀ ਜ਼ਿੰਦਗੀ ਦੀ ਗੱਲ ਆਖੀ ਹੈ। ਕਈ ਮਲਾਹਾਂ ਦਾ ਕਹਿਣਾ ਹੈ ਕ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
ਇੰਡੀਅਨ ਕਨਸੁਲੇਟ ਦੇ ਅਫ਼ਸਰ ਵਿਪੁਲ ਦਾ ਕਹਿਣਾ ਹੈ ਕਿ ਸਬੰਧਿਤ ਅਥਾਰਟੀ ਨਾਲ ਅਸੀਂ ਮਲਾਹਾਂ ਦੇ ਮੁੱਦੇ ‘ਤੇ ਗੱਲ ਕਰ ਰਹੇ ਹਾਂ। ਅਸੀਂ ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਰਹੇ, ਸਗੋਂ ਉਨ੍ਹਾਂ ਦੀ ਪੈਂਡਿੰਗ ਤਨਖਾਹ ਦਿਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ।