10 ਤੋਲੇ ਸੋਨਾ ਤੇ 35 ਹਜ਼ਾਰ ਦੀ ਨਗਦੀ ਚੋਰੀ

10 Tole, Gold, 35 Thousand, Stolen, Cash

ਬੀਤੀ ਰਾਤ ਕਰੀਬ 2 ਵਜੇ ਚੋਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ

ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਘਰ ‘ਚੋਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਭਾਗੀਕੇ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਆਪਣੇ ਘਰ ਦੇ ਵਿਹੜੇ ਵਿਚ ਸੌਂ ਗਿਆ। ਅਚਾਨਕ ਰਾਤ ਨੂੰ 2: 00 ਵਜੇ ਦੇ ਕਰੀਬ ਜਦ ਉਸ ਨੂੰ ਖੜਕਾ ਸੁਣਿਆ ਤਾਂ ਉਸ ਦੀ ਅਚਾਨਕ ਅੱਖ ਖੁੱਲ ਗਈ ਤਾਂ ਜਦ ਉਸ ਨੇ ਉਠ ਕੇ ਆਪਣੇ ਕਮਰੇ ਦੇਖੇ ਤਾਂ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ। (Nihal Singh Wala)

ਇਹ ਵੀ ਪੜ੍ਹੋ : ਘੱਗਰ ਦਰਿਆ ਨੇ ਤੋੜਿਆ 19 ਸਾਲ ਬਾਅਦ ਰਿਕਾਰਡ, ਮੱਚ ਗਈ ਹਾਹਾਕਾਰ

ਜਦ ਅਸੀਂ ਕਮਰੇ ਵਿਚ ਜਾਂ ਕੇ ਦੇਖਿਆ ਤਾਂ 10 ਤੋਲੇ ਸੋਨਾ ਅਤੇ 35 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਗਈ। ਉਨਾਂ ਦੱਸਿਆ ਕਿ ਇਹ ਅਣਪਛਾਤੇ ਚੋਰ ਘਰ ਦੇ ਮਗਰ ਪਏ ਖਾਲੀ ਪਲਾਂਟ ਰਾਹੀਂ ਘਰ ਵਿਚ ਦਾਖਲ ਹੋਏ। ਘਟਨਾਂ ਦੀ ਸੂਚਨਾ ਮਿਲਦਿਆ ਹੀ ਥਾਣਾ ਮੁੱਖੀ ਦਿਲਬਾਗ ਸਿੰਘ , ਸਬ ਇੰਸਪੈਕਟਰ ਬਲਰਾਜ ਮੋਹਨ, ਸਬ ਇੰਸਪੈਕਟਰ ਗੁਰਸੇਵਕ ਸਿੰਘ, ਸਹਾਇਕ ਥਾਣੇਦਾਰ ਫੈਲੀ ਸਿੰਘ, ਹੌਲਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਇਸ ਮੌਕੇ ਥਾਣਾ ਮੁੱਖੀ ਦਿਲਬਾਗ ਸਿੰਘ ਅਤੇ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਸੀਟੀਵੀ ਕੈਮਰੇ ਚੈੱਕ ਕੀਤੇ, ਜਿਸ ਵਿੱਚ ਚਾਰ ਅਣਪਛਾਤੇ ਨੌਜਵਾਨ ਕੈਮਰਿਆਂ ‘ਚ ਕੈਦ ਹੋ ਗਏ ਹਨ ਅਤੇ ਇਨਾਂ•ਅਣਪਛਾਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। (Nihal Singh Wala)

LEAVE A REPLY

Please enter your comment!
Please enter your name here