ਪੰਜਾਬ ਪੁਲਿਸ ‘ਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਨਸ਼ਿਆਂ ਖਿਲ਼ਾਫ ਵੀ CM ਮਾਨ ਦਾ ਵੱਡਾ ਐਕਸ਼ਨ

Punjab Government

ਸਮੱਗਲਰ ਫੜੇ ਜਾਣ ‘ਤੇ 7 ਦਿਨਾਂ ‘ਚ ਹੋਵੇਗੀ ਜਾਇਦਾਦ ਕੁਰਕ

  • ਨਸ਼ਿਆਂ ਨਾਲ ਫੜਿਆ ਮੁਲਾਜ਼ਮ ਤਰੁੰਤ ਹੋਵੇਗਾ ਬਰਖਾਸਤ
  • ਕਰੀਬ ਦਸ ਹਜ਼ਾਰ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਚੰਡੀਗੜ੍ਹ ਵਿਖੇ SSPs ਨਾਲ ਮੀਟਿੰਗ ਕੀਤੀ। ਇਸ ਮੀਟਿੰਗ ’ਚ ਮੁੱਖ ਮੰਤਰੀ ਮਾਨ ਨੇ ਕਈ ਅਹਿਮ ਫੈਸਲੇ ਲਏ। ਸੂਬੇ ’ਚ ਨਸ਼ਿਆਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਨਸ਼ੇ ਦੇ ਸਮੱਗਲਰਾਂ ਨੂੰ ਕਿਸੇ ਕੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

CM Bhagwant Mann

ਇਹ ਵੀ ਪੜ੍ਹੋ: ਰੇਲਵੇ ਲਾਇਨ ਦੁਆਲੇ ਵਸੇ 31 ਪਰਿਵਾਰਾਂ ਨੂੰ ਹੋਰ ਕਿਤੇ ਕੀਤਾ ਜਾ ਸਕਦੈ ਸਿਫ਼ਟ

ਸੂਬੇ ’ਚ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇਕਰ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਸੱਤ ਦਿਨਾਂ ਦੇ ਅੰਦਰ ਜ਼ਬਤ ਕਰ ਲਈ ਜਾਵੇਗੀ। ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ‘ਤੇ ਹੀ ਬਰਖ਼ਾਸਤ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ’ਚ 10 ਹਜ਼ਾਰ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ।