ਹੁਸ਼ਿਆਰਪੁਰ (ਰਾਜੀਵ ਸ਼ਰਮਾ) । ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਸ ਐਨ.ਐਸ ਗਾਰਾ ਦੀ ਅਦਾਲਤ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਾਊਡਰ ਸਹਿਤ ਗਿਰਫਤਾਰ ਕੀਤੇ ਦੋ ਨਸ਼ਾ ਤਸਕਰਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦਸ ਦਸ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏੇ ਜੁਰਮਾਨੇ ਦੀ ਸਜਾ ਸੁਣਾਈ ਹੈ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਦੋਸ਼ੀਆਂ ਨੂੰ ਦੋ-ਦੋ ਸਾਲ ਹੋਰ ਸਜ਼ਾ ਕੱਟਣੀ ਪਵੇਗੀ ।
ਜ਼ਿਕਰਯੋਗ ਹੈ ਕਿ ਮੁਕੇਰੀਆਂ ਪੁਲਿਸ ਨੇ ਐੱਸਆਈ ਕਮਲਦੇਵ ਦੇ ਬਿਆਨਾਂ ਉੱਤੇ ਅਜੈ ਕੁਮਾਰ ਪੁੱਤ ਕੰਸ ਰਾਜ ਨਿਵਾਸੀ ਧਮੋਤਾ ਥਾਣਾ ਇੰਦੋਰਾ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਦਰਸ਼ਨ ਸਿੰਘ ਨਿਵਾਸੀ ਤਲਵੰਡੀ ਮੋੜ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਨੂੰ ਨਸ਼ੀਲੇ ਪਦਾਰਥ ਸਹਿਤ ਕਾਬੂ ਕੀਤਾ ਸੀ ।
ਐੱਸਆਈ ਨੇ ਦੱਸਿਆ ਸੀ ਕਿ ਉਕਤ ਦੋਵੇਂ ਨੌਜਵਾਨ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਉਸਨੇ ਦੱਸਿਆ ਕਿ ਉਕਤ ਦੋਵੇਂ ਮੁਕੇਰੀਆਂ ਤੋਂ ਭੰਗਾਲਾ ਤਲਵੰਡੀ ਕਲਾਂ ਵੱਲ ਹੁੰਦੇ ਹੋਏ ਇੱਕ ਸਕੂਟੀ ਉੱਤੇ ਆ ਰਹੇ ਸਨਜਦੋਂ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਉਕਤ ਦੋਵਾਂ ਆਰੋਪੀਆਂ ਵੱਲੋਂ 286 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸਦੇ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਉਨ੍ਹਾਂ ਦੇ ਖਿਲਾਫ ਐਨਡੀਪੀਐੱਸ ਐੱਕਟ ਤਹਿਤ ਮਾਮਲਾ ਦਰਜ ਕੀਤਾ ਸੀ ।
ਇਸ ਤੋਂ ਇਲਾਵਾ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ ਨੇ 250 ਗਰਾਮ ਹੈਰੋਈਨ ਸਹਿਤ ਗ੍ਰਿਫਤਾਰ ਕੀਤੇ ਇੱਕ ਨਸ਼ਾ ਤਸਕਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸਨੂੰ ਸੱਤ ਮਹੀਨਿਆਂ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ ਜ਼ੁਰਮਾਨਾ ਅਦਾ ਨਾ ਕਰਨ ‘ਤੇ ਇੱਕ ਮਹੀਨਾ ਹੋਰ ਸਜਾ ਕੱਟਣੀ ਪਵੇਗੀ ਜ਼ਿਕਰਯੋਗ ਹੈ ਕਿ 9 ਮਾਰਚ 2014 ਨੂੰ ਏਐੱਸਆਈ ਕੈਲਾਸ਼ ਚੰਦਰ ਨੇ ਡਗਾਨਾ ਰੋਡ ਉੱਤੇ ਨਾਕਾ ਬੰਦੀ ਕੀਤੀ ਸੀ ਇਸ ਦੌਰਾਨ ਸੁਖਦੇਵ ਰਾਮ ਉਰਫ ਸੰਨੀ ਪੁੱਤ ਸੋਨਾ ਰਾਮ ਨਿਵਾਸੀ ਡਗਾਨਾ ਕਲਾਂ ਨੂੰ ਸ਼ੱਕੀ ਤੌਰ ਉੱਤੇ ਰੋਕਿਆ ਅਤੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲ 250 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਉਸ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।