ਦੋ ਲੱਖ ਤੋਂ ਵੱਧ ਦੇ ਸੋਨੇ ਦੀ ਖਰੀਦ ‘ਤੇ ਲੱਗੇਗਾ 1 ਫੀਸਦੀ ਟੀਸੀਐਸ

Gold, Lost, 190 Rupees

(ਏਜੰਸੀ) ਨਵੀਂ ਦਿੱਲੀ। ਆਉਂਦੀ ਇੱਕ ਅਪਰੈਲ ਤੋਂ ਦੋ ਲੱਖ ਰੁਪਏ ਤੋਂ ਵੱਧ ਦੇ ਗਹਿਣਿਆਂ ਦੀ ਖਰੀਦ ‘ਤੇ ਇੱਕ ਫੀਸਦੀ ਦਾ ਸਰੋਤ ‘ਤੇ ਟੈਕਸ ਭਾਵ ਟੀਸੀਐਸ ਦੇਣਾ ਪਵੇਗਾ ਹਾਲੇ ਤੱਕ ਇਸਦੀ ਮੌਜ਼ੂਦਾ ਹੱਦ 5 ਲੱਖ ਰੁਪਏ ਹੈ ਵਿੱਤ ਬਿੱਲ 2017 ਪਾਸ ਹੋਣ ਤੋਂ ਬਾਅਦ ਗਹਿਣੇ ਵੀ ਆਮ ਵਸਤੂਆਂ ਦੀ ਸ੍ਰੇਣੀ ‘ਚ ਆ ਜਾਣਗੇ, ਜਿਨ੍ਹਾਂ ‘ਤੇ ਦੋ ਲੱਖ ਰੁਪਏ ਤੋਂ ਵੱਧ ਦੀ ਖਰੀਦ ‘ਤੇ ਇੱਕ ਫੀਸਦੀ ਟੀਸੀਐਸ ਦੇਣਾ ਹੁੰਦਾ ਹੈ।

ਇਸ ਬਿੱਲ ‘ਚ ਟੀਸੀਐੱਸ ਲਈ   5 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣਿਆਂ ਦੀ ਖਰੀਦ ਦੀ ਹੱਦ ਨੂੰ ਸਮਾਪਤ ਕਰਨ ਦਾ ਮਤਾ ਹੈ  ਇਸ ਦੀ ਵਜ੍ਹਾ ਇਹ ਹੈ ਕਿ 2017-18 ਦੇ ਬਜਟ ‘ਚ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਦੇ ਨਗਦ ਸੌਦਿਆਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਇਸਦੀ ਉਲੰਘਣਾ ‘ਚ ਨਗਦੀ ਸਵੀਕਾਰ ਕਰਨ ਵਾਲੇ ਵਿਅਕਤੀ ‘ਤੇ ਓਨੀ ਹੀ ਰਾਸ਼ੀ ਦਾ ਜ਼ੁਰਮਾਨਾ ਲਾਉਣ ਦੀ ਤਜਵੀਜ਼ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ