ਸਪੋਰਟ ਡਿੱਗਣ ਕਾਰਨ ਸ਼ਨਿੱਚਰਵਾਰ ਦੇਰ ਸ਼ਾਮ ਵਾਪਰੀ ਘਟਨਾ | Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਨਗਰ ਲੁਧਿਆਣਾ ਦੇ ਫੋਕਲ ਪੁਆਇੰਟ ’ਚ ਸ਼ਨਿੱਚਰਵਾਰ ਦੇਰ ਸ਼ਾਮ 2 ਮੰਜ਼ਿਲਾਂ ਰੰਗਾਈ ਇਮਾਰਤ ਢੇਰੀ ਹੋ ਗਈ। ਜਿਸ ਕਾਰਨ 9 ਜਣੇ ਮੰਜ਼ਿਲ ਦੇ ਮਲਬੇ ਹੇਠ ਦੱਬ ਗਏ, ਜਿਨਾਂ ’ਚੋਂ 5 ਨੂੰ ਬਚਾ ਲਿਆ ਗਿਆ ਹੈ, ਜਦਕਿ 1 ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਵੱਲੋਂ ਬਚਾਅ ਕਾਰਜ ਆਰੰਭ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਦੇ ਫੇਸ 8 ’ਚ ਕੋਹਲੀ ਡਾਇੰਗ ਨਾਂਅ ਦੀ ਦੋ ਮੰਜ਼ਿਲਾਂ ਇਮਾਰਤ ’ਚ ਲੋਹੇ ਦੇ ਐਂਗਲ ਤੋਂ ਪਿੱਲਰ ਬਣਾਉਣ ਦਾ ਕੰਮ ਚੱਲ ਰਿਹਾ ਸੀ ਪਰ ਅਚਾਨਕ ਹੀ ਦੇਰ ਸ਼ਾਮ ਸਪੋਰਟ ਡਿਗ ਗਈ ਜਿਸ ਨੂੰ ਕਾਰਨ ਸਪੋਰਟ ਸਹਾਰੇ ਖੜੀ ਇਮਾਰਤ ਢਹਿ ਢੇਰੀ ਹੋ ਗਈ ਤੇ 8 ਮਜ਼ਦੂਰ ਇਮਾਰਤ ਦੇ ਹੇਠਾਂ ਦੱਬ ਗਏ।
ਇਹ ਖਬਰ ਵੀ ਪੜ੍ਹੋ : Welfare Work: ਪ੍ਰੇਮੀ ਜਤਿੰਦਰ ਸਿੰਘ ਇੰਸਾਂ ਦੇ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਜਿਨਾਂ ’ਚੋਂ 7 ਜਣਿਆਂ ਨੂੂੰ ਬਚਾਅ ਕਾਰਜਾਂ ਦੌਰਾਨ ਬਾਹਰ ਕੱਢ ਲਿਆ ਗਿਆ ਜਦਕਿ ਇੱਕ ਦੀ ਮੌਤ ਹੋ ਗਈ। ਹਾਦਸੇ ਕਾਰਨ ਨੇੜਲੀਆਂ ਫੈਕਟਰੀਆਂ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਡਿੱਗਣ ਵਾਲੀ ਇਮਾਰਤ ਤਕਰੀਬਨ 20-25 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਤੇ ਇਸ ਦੀ ਛੱਤ ਹੇਠਾਂ ਪਿੱਲਰ ਬਣਾ ਕੇ ਇਸ ਨੂੰ ਸਪੋਰਟ ਦਾ ਕੰਮ ਦਿੱਤਾ ਗਿਆ ਸੀ। ਇਹ ਵੀ ਜਾਣਕਾਰੀ ਮਿਲੀ ਕਿ ਜਿਸ ਦੌਰਾਨ ਹਾਦਸਾ ਵਾਪਰਿਆ ਉਸ ਸਮੇਂ ਫੈਕਟਰੀ ਅੰਦਰ 29 ਕਰਮਚਾਰੀ ਕੰਮ ਕਰ ਰਹੇ ਸਨ। ਕਿਉਂਕਿ ਲੈਂਟਰ ਫੈਕਟਰੀ ਦੇ ਪਿਛਲੇ ਹਿੱਸੇ ’ਚ ਡਿੱਗਿਆ ਇਸ ਲਈ ਅਗਲੇ ਹਿੱਸੇ ਚ ਕੰਮ ਕਰ ਰਹੇ ਬਾਈ ਕਰਮਚਾਰੀ ਸੁਰੱਖਿਅਤ ਰਹਿ ਗਏ। ਜ਼ਖਮੀ ਵਿਅਕਤੀਆਂ ਦਾ ਫੋਰਟੀਸ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਸ ਫੈਕਟਰੀ ’ਚ ਧਾਗੇ ਨੂੰ ਰੰਗਣ ਦਾ ਕੰਮ ਕੀਤਾ ਜਾ ਰਿਹਾ ਹੈ। Ludhiana News