ਭਾਰਤ ਆਈਸੀਸੀ ਚੈਂਪੀਅੰਜ਼ ਟ੍ਰਾਫੀ ‘ਚ ਲਵੇਗਾ ਹਿੱਸਾ, ਭਾਰਤੀ ਟੀਮ ਦੀ ਚੋਣ ਅੱਜ

ਨਵੀਂ ਦਿੱਲੀ, (ਏਜੰਸੀ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸਮਾਪਤ ਕਰਦਿਆਂ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਟੀਮ ਇੰਡੀਆ ਇੱਕ ਜੂਨ ਤੋਂ ਇਗਲੈਂਡ ‘ਚ ਹੋਣ ਵਾਲੀ ਆਈਸੀਸੀ ਚੈਂਪੀਅੰਜ਼ ਟ੍ਰਾਫੀ ‘ਚ ਆਪਣੇ ਖਿਤਾਬ ਦਾ ਬਚਾਅ ਕਰਨ ਉੱਤਰੇਗੀ ਅਤੇ ਭਾਰਤੀ ਟੀਮ ਦੀ ਚੋਣ ਸੋਮਵਾਰ ਨੂੰ ਕੀਤੀ ਜਾਵੇਗੀ।

ਬੀਸੀਸੀਆਈ ਨੇ ਇੱਥੇ ਆਪਣੀ ਵਿਸ਼ੇਸ਼ ਆਮ ਸਭਾ (ਐੱਸਜੀਐੱਮ) ‘ਚ ਇਹ ਮਹੱਤਵਪੂਰਨ ਫੈਸਲਾ ਕੀਤਾ ਭਾਰਤ ਨੂੰ ਪਿਛਲੇ ਮਹੀਨੇ ਦੁਬਈ ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਬੋਰਡ ਮੀਟਿੰਗ ‘ਚ ਮਾਲੀਆ ਤੇ ਪ੍ਰਸ਼ਾਸਨਿਕ ਸੁਧਾਰ ਮਾਮਲੇ ‘ਤੇ ਮਿਲੀ ਕਰਾਰੀ ਹਾਰ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਸੀ ਕਿ ਭਾਰਤ ਚੈਂਪੀਅੰਜ਼ ਟ੍ਰਾਫੀ ‘ਚੋਂ ਹਟ ਸਕਦਾ ਹੈ ਤਾਂ ਕਿ ਆਈਸੀਸੀ ‘ਤੇ ਦਬਾਅ ਬਣਾਇਆ ਜਾ ਸਕੇ ਪਰ ਪ੍ਰਸ਼ਾਸਕਾਂ ਦੀ ਕਮੇਟੀ ਨੇ 48 ਘੰਟੇ ਪਹਿਲਾਂ ਬੀਸੀਸੀਆਈ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਚੈਂਪੀਅੰਜ਼ ਟ੍ਰਾਫੀ ਲਈ ਆਪਣੀ ਟੀਮ ਚੁਣੇ ਬੀਸੀਸੀਆਈ ਨੇ ਆਪਣੀ ਐੱਸਜੀਐੱਮ ‘ਚ ਇਹ ਫੈਸਲਾ ਕਰ ਲਿਆ ।

ਕਿ ਭਾਰਤ ਚੈਂਪੀਅੰਜ਼ ਟ੍ਰਾਫੀ ‘ਚ ਹਿੱਸਾ ਲਵੇਗਾ ਅਤੇ ਆਪਣੇ ਖਿਤਾਬ ਦਾ ਬਚਾਅ ਕਰੇਗਾ ਇਸ ਨਾਲ ਹੀ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਦਿੱਲੀ ‘ਚ ਹੋਵੇਗੀ ਜਿੱਥੇ ਟੀਮ ਦੀ ਚੋਣ ਕੀਤੀ ਜਾਵੇਗੀ ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੂੰ ਆਈਸੀਸੀ ਨਾਲ ਗੱਲਬਾਤ ਜਾਰੀ ਰੱਖਣ ਲਈ ਸਰਬਸੰਮਤੀ ਨਾਲ ਅਧਿਕਾਰ ਦੇ ਦਿੱਤਾ ਬੋਰਡ ਨੇ ਇਸ ਨਾਲ ਹੀ ਆਪਣੇ ਕਾਨੂੰਨੀ ਬਦਲ ਵੀ ਖੁੱਲ੍ਹੇ ਰੱਖੇ ਹਨ ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀਸੀਸੀਆਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਬੋਰਡ ਮੀਟਿੰਗ ਦੇ  ਨਤੀਜੇ ਤੋਂ ਅਸਹਿਮਤ ਸੀ ਜਿੱਥੇ ਭਾਰਤ ਨੂੰ ਮਾਲੀਆ ਮਾਮਲੇ ‘ਚ ਭਾਰੀ ਨੁਕਸਾਨ ਚੁੱਕਣਾ ਪਿਆ ਹੈ।

ਭਾਰਤ ਦੀ ਮਾਲੀਆ ਹਿੱਸੇਦਾਰੀ ਪਿਛਲੇ ਬਿਗ ਥ੍ਰੀ ਮਾਡਲ ਦੇ 57 ਕਰੋੜ ਡਾਲਰ ਤੋਂ ਘਟ ਕੇ ਨਵੇਂ ਮਾਡਲ ‘ਚ 29 ਕਰੋੜ ਡਾਲਰ ਰਹਿ ਗਈ ਹੈ ਜਦੋਂਕਿ ਆਈਸੀਸੀ ਨੇ ਉਸ ਨੂੰ 10 ਕਰੋੜ ਡਾਲਰ ਹੋਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਆਈਸੀਸੀ ਬੋਰਡ ਨੇ ਨਵੇਂ ਸੰਵਿਧਾਨ, ਨਵੇਂ ਪ੍ਰਸ਼ਾਸਨਿਕ ਢਾਂਚੇ ਅਤੇ ਨਵੇਂ ਵਿੱਤੀ ਮਾਡਲ ਨੂੰ ਮਨਜ਼ੂਰੀ ਦਿੱਤੀ ਸੀ ਮੀਟਿੰਗ ‘ਚ ਆਈਸੀਸੀ ਦੇ ਹੋਰ ਪੂਰਨ ਮੈਂਬਰਾਂ ਨੇ ਵੋਟਿੰਗ ‘ਚ ਬੀਸੀਸੀਆਈ ਨੂੰ ਮਾਤ ਦੇ ਦਿੱਤੀ ਸੀ ਭਾਰਤ ਬੋਰਡ ਇੱਕੋ-ਇੱਕ ਪੂਰਨ ਮੈਂਬਰ ਸੀ ਜਿਸ ਨੇ ਨਵੇਂ ਵਿੱਤੀ ਮਾਡਲ ਦਾ ਵਿਰੋਧ ਕੀਤਾ ਸੀ। ਚੈਂਪੀਅੰਜ ਟ੍ਰਾਫੀ ਲਈ ਟੀਮ ਐਲਾਨ ਕਰਨ ਦੀ ਆਖਰੀ ਸਮਾਂ ਸੀਮਾ 25 ਅਪਰੈਲ ਸੀ ਪਰ ਬੀਸੀਸੀਆਈ ਇਸ ਆਖਰੀ ਸਮਾਂ ਸੀਮਾ ਤੋਂ ਕਾਫੀ ਅੱਗੇ ਨਿੱਕਲ ਗਿਆ ਪਰ ਹੁਣ ਸੋਮਵਾਰ ਨੂੰ ਦਿੱਲੀ ‘ਚ ਸੀਨੀਅਰ ਕੌਮੀ ਚੋਣ ਕਮੇਟੀ ਦੀ ਮੀਟਿੰਗ ਹੋਵੇਗੀ ਜੋ ਟੀਮ ਦੀ ਚੋਣ ਕਰੇਗੀ।