ਪ੍ਰਣਬ ਨੂੰ ਭਾਰਤ ਰਤਨ ਸਨਮਾਨ

Pranab, Bharat Ratna, Honors

ਪ੍ਰਸਿੱਧ ਸਮਾਜ ਸੇਵੀ ਰਹੇ ਨਾਨਾਜੀ ਦੇਸ਼ਮੁਖ ਤੇ ਅਸਾਮ ਦੇ ਮਹਾਨ ਗਾਹਿਕ ਭੂਪੇਨ ਹਜ਼ਾਰਿਕਾ ਵੀ ਭਾਰਤ ਰਤਨ ਨਾਲ ਸਨਮਾਨਿਤ

ਏਜੰਸੀ, ਨਵੀਂ ਦਿੱਲੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅੱਜ ਰਾਸ਼ਟਰਪਤੀ ਭਵਨ ‘ਚ ਹੋਏ ਸਮਾਰੋਹ ‘ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’  ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਤੋਂ ਇਲਾਵਾ ਕੌਮੀ ਸਵੈ ਸੇਵਕ ਸੰਘ ਦੇ ਆਗੂ ਤੇ ਪ੍ਰਸਿੱਧ ਸਮਾਜ ਸੇਵੀ ਰਹੇ ਨਾਨਾਜੀ ਦੇਸ਼ਮੁਖ ਤੇ ਅਸਾਮ ਦੇ ਮਹਾਨ ਗਾਹਿਕ ਭੂਪੇਨ ਹਜ਼ਾਰਿਕਾ ਨੂੰ ਦੇਹਾਂਤ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ

ਨਾਨਾਜੀ ਦੇਸ਼ਮੁਖ ਵੱਲੋਂ ਦੀਨਦਿਆਲ ਉਪਾਧਿਆਏ ਰਿਸਰਚ ਇੰਸਟੀਚਿਊਟ ਦੇ ਚੇਅਰਮੈਨ ਵੀਰੇਂਦਰਜੀਤ ਸਿੰਘ ਤੇ ਭੂਪੇਨ ਹਜ਼ਾਰਿਕਾ ਵੱਲੋਂ ਉਨ੍ਹਾਂ ਦੇ ਪੁੱਤਰ ਤੇਜ਼ ਹਜਾਰਿਕਾ ਨੇ ਭਾਰਤ ਰਤਨ ਲਿਆ ਇਸ ਸਾਲ ਜਨਵਰੀ ‘ਚ ਇਨ੍ਹਾਂ ਤਿੰਨੇ ਹਸਤੀਆਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਹੋਇਆ ਸੀ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਤੇ ਮੋਦੀ ਸਰਕਾਰ ਦੇ ਤਮਾਮ ਵੱਡੇ ਮੰਤਰੀ ਸ਼ਾਮਲ ਹੋਏ ਭਾਰਤ ਰਤਨ ਵਜੋਂ ਉਸ ਨਾਲ ਸਨਮਾਨਿਤ ਹੋਣ ਵਾਲੀ ਹਸਤੀ ਨੂੰ ਇੱਕ ਤਾਮ੍ਰ ਪਦਕ ਦਿੱਤਾ ਜਾਂਦਾ ਹੈ ਪੀਪਲ ਦੇ ਪੱਤੇ ਦੇ ਆਕਾਰ ਦੇ ਤਾਮ੍ਰ ਪਦਕ ‘ਤੇ ਪਲੇਟੀਨਮ ਦਾ ਚਮਕਦਾ ਸੂਰਜ ਬਣਿਆ ਹੁੰਦਾ ਹੈ, ਜਿਸ ਦੇ ਹੇਠਾਂ ਚਾਂਦੀ ਨਾਲ ‘ਭਾਰਤ ਰਤਨ’ ਲਿਖਿਆ ਹੁੰਦਾ ਹੈ

ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪੰਜਵੇਂ ਰਾਸ਼ਟਰਪਤੀ

83 ਸਾਲ ਦੇ ਪ੍ਰਣਬ ਮੁਖਰਜੀ ਇਹ ਸਨਮਾਨ ਪਾਉਣ ਵਾਲੇ ਪੰਜਵੇਂ ਅਜਿਹੇ ਸ਼ਖਸ ਹਲ ਜੋ ਦੇਸ਼ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ ਉਨ੍ਹਾਂ ਤੋਂ ਪਹਿਲਾਂ ਡਾ. ਐਸ. ਰਾਧਾਕ੍ਰਿਸ਼ਨ, ਰਾਜਿੰਦਰ ਪ੍ਰਸਾਦ, ਜਾਕਿ ਹੁਸੈਨ ਤੇ ਵੀਵੀ ਗਿਰੀ ਵੀ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।