ਦੋਸ਼ੀ ਨਵਾਜ ਬਣੇ ਨਾਇਕ

Guilty, Nawaz, Made, Hero

ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਦੀ ਗ੍ਰਿਫ਼ਤਾਰੀ ਨਾਲ ਉੱਥੋਂ ਦੀ ਸਿਆਸਤ ‘ਚ ਭੂਚਾਲ ਜਿਹਾ ਮੱਚ ਗਿਆ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿ ‘ਚ ਆਮ ਚੋਣਾਂ ਸਿਰ ‘ਤੇ ਹੋਣ ਕਾਰਨ ਇਹ ਘਟਨਾ ਚੱਕਰ ਬਹੁਤ ਅਹਿਮੀਅਤ ਰੱਖਦਾ ਹੈ। ਭਾਵੇਂ ਪਾਕਿ ਦੀ ਨਿਆਂਪਾਲਿਕਾ ‘ਤੇ ਫੌਜ ਤੇ ਕੱਟੜਪੰਥੀਆਂ ਦਾ ਪ੍ਰਭਾਵ ਹੈ। ਫਿਰ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਠੋਸ ਮਾਮਲੇ ਨੂੰ ਉਠਾਇਆ ਹੈ। (Nawaz Sharif)

ਪਨਾਮਾ ਪੇਪਰ ਮਾਮਲਾ ਪਾਕਿ ਦਾ ਅੰਦਰੂਨੀ ਮਾਮਲਾ ਨਹੀਂ ਜਿਸ ਨੂੰ ਸ਼ਰੀਫ਼ ਪਰਿਵਾਰ ਖਿਲਾਫ ਸਿਰਫ ਬਦਲੇ ਦੀ ਕਾਰਵਾਈ ਕਿਹਾ ਜਾਵੇ। ਦੂਜੇ ਪਾਸੇ ਹੋਰਨਾਂ ਸਿਆਸਤਦਾਨਾਂ ਦੇ ਮੁਕਾਬਲੇ ਨਵਾਜ ਸ਼ਰੀਫ਼ ਨੇ ਇੰਨੀ ਹਿੰਮਤ ਜ਼ਰੂਰ ਵਿਖਾਈ ਹੈ ਕਿ ਉਹ ਕਾਨੂੰਨ ਤੋਂ ਭੱਜੇ ਨਹੀਂ ਸ਼ਰੀਫ਼ ਨੇ 70 ਤੋਂ ਵੱਧ ਅਦਾਲਤੀ ਪੇਸ਼ੀਆਂ ਨਿੱਜੀ ਤੌਰ ‘ਤੇ ਭੁਗਤੀਆਂ ਹਨ ਜੇਕਰ ਉਹ ਚਾਹੁੰਦੇ ਤਾਂ ਸਜ਼ਾ ਹੋਣ ‘ਤੇ ਵਤਨ ਪਰਤਣ ਤੋਂ ਟਾਲਾ ਵੀ ਵੱਟ ਸਕਦੇ ਸਨ। (Nawaz Sharif)]

ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ

ਜੇਲ੍ਹ ‘ਚ ਜਾਣਾ ਤੈਅ ਹੋਣ ਦੇ ਬਾਵਜ਼ੂਦ ਉਨ੍ਹਾਂ ਦਾ ਵਤਨ ਪਰਤਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਲਈ ਚੋਣਾਂ ‘ਚ ਜਨਤਾ ਤੋਂ ਹਮਦਰਦੀ ਦੀ ਵੋਟ ਮਿਲਣ ਦੀ ਵੱਡੀ ਆਸ ਹੈ। ਸ਼ਰੀਫ਼ ਮੁਜ਼ਰਮ ਹੋਣ ਦੇ ਬਾਵਜ਼ੂਦ ‘ਨਾਇਕ’ ਹੋਣ ਦਾ ਪ੍ਰਭਾਵ ਦੇਣ ‘ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਰਗੇ ਆਗੂ ਅਦਾਲਤਾਂ ਦੇ ਬੁਲਾਉਣ ਦੇ ਬਾਵਜ਼ੂਦ ਉਸ ਮੁਲਕ ‘ਚ ਬੈਠੇ ਹੋਏ ਹਨ, ਜਿਸ ਦੀ ਕਦੇ ਉਹ ਅਲੋਚਨਾ ਕਰਦੇ ਰਹੇ ਹਨ। (Nawaz Sharif)

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਿਆਂ ਦਾ ਚੱਕਰ ਜਿਸ ਤਰ੍ਹਾਂ ਚੋਣਾਂ ਨੂੰ ਵੇਖ ਕੇ ਘੁੰਮਾਇਆ ਗਿਆ, ਉਸ ਪਿੱਛੇ ਸ਼ਰੀਫ਼ ਦੇ ਵਿਰੋਧੀਆਂ ਤੇ ਫੌਜ ਦਾ ਹੱਥ ਹੈ। ਭਾਵੇਂ ਸ਼ਰੀਫ਼ ਮੁਲਕ ‘ਚ ਸੁਤੰਤਰ ਹੋ ਕੇ ਵਿਕਾਸ ਤੇ ਅਮਨ ਲਈ ਕੰਮ ਨਹੀਂ ਕਰ ਸਕੇ ਫਿਰ ਵੀ ਅਜਿਹੇ ਆਗੂਆਂ ‘ਤੇ ਸ਼ਿਕੰਜੇ ਕੱਸੇ ਜਾਣੇ ਪਾਕਿ ਲਈ ਕਾਫੀ ਚੁਣੌਤੀ ਭਰਿਆ ਹੈ। ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ। ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ। (Nawaz Sharif)

ਪੁਲਿਸ ਅਧਿਕਾਰੀ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ ਵਿਚ ਜਾ ਪਹੁੰਚੇ ਜਿਹੜਾ ਆਗੂ ਗ੍ਰਿਫ਼ਤਾਰ ਹੋਣ ਲਈ ਹੀ ਲੰਡਨ ਤੋਂ ਹੀ ਚੱਲ ਪਿਆ ਸੀ। ਉਸ ਨੂੰ ਗ੍ਰਿਫ਼ਤਾਰ ਇਸ ਢੰਗ ਨਾਲ ਕੀਤਾ ਗਿਆ ਜਿਵੇਂ ਉਹ (ਸ਼ਰੀਫ਼) ਭੱਜਣ ਦੀ ਤਾਕ ‘ਚ ਹੋਵੇ ਦਰਅਸਲ ਪੁਲਿਸ ਸ਼ਰੀਫ਼ ਦਾ ਅਕਸ ਵਿਗਾੜਨ ਲਈ ਹੇਠਲੇ ਪੱਧਰ ਦੀ ਕਾਰਵਾਈ ਕਰ ਰਹੀ ਸੀ। ਇਹ ਹਾਲਾਤ ਪਾਕਿ ਦੇ ਮਾੜੇ ਹਾਲਾਤਾਂ ਦੀ ਤਸਵੀਰ ਪੇਸ਼ ਕਰਦੇ ਹਨ ਕਿਸੇ ਤਬਦੀਲੀ ਦੀ ਆਸ ਲਈ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ। (Nawaz Sharif)