ਅਗਲੇ ਦੋ ਦਿਨਾਂ ‘ਚ ਪੰਜਾਬ ‘ਚ ਭਾਰੀ ਮੀਂਹ ਪੈਣ ਦੇ ਆਸਾਰ : ਮੌਸਮ ਵਿਭਾਗ

Heavy Rains, Punjab, Weather Department

ਅਗਲੇ ਦੋ ਦਿਨਾਂ ‘ਚ ਪੰਜਾਬ ‘ਚ ਭਾਰੀ ਮੀਂਹ ਪੈਣ ਦੇ ਆਸਾਰ : ਮੌਸਮ ਵਿਭਾਗ

ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ‘ਚ ਆਉਣ ਵਾਲੇ 2 ਦਿਨਾਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਦੇ ਮਾਰੇ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਜੂਨ ਤੇ ਜੁਲਾਈ ਮਹੀਨੇ ‘ਚ ਕਮਜ਼ੋਰ ਰਹਿਣ ਤੋਂ ਬਾਅਦ ਮਾਨਸੂਨ ਹੁਣ ਆਪਣੇ ਪੂਰੇ ਉਫਾਨ ‘ਤੇ ਹੈ ਅਤੇ ਅਗਸਤ ਦੇ ਮਹੀਨੇ ‘ਚ ਹੀ ਹੁਣ ਤੱਕ 170 ਐਮ. ਐੱਮ. ਤੋਂ ਵੱਧ ਮੀਂਹ ਪੈ ਚੁੱਕਾ ਹੈ।

ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਮੀਂਹ ਝੋਨੇ ਦੀ ਫਸਲ ਲਈ ਤਾਂ ਲਾਹੇਵੰਦ ਹੈ ਪਰ ਸਬਜ਼ੀਆਂ ‘ਚ ਜ਼ਿਆਦਾ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਅਤੇ ਮਾਨਸੂਨ ਐਕਟਿਵ ਹੋਣ ਕਾਰਨ ਲਗਾਤਾਰ ਅਗਸਤ ਮਹੀਨੇ ‘ਚ ਰਿਕਾਰਡ ਤੋੜ ਮੀਂਹ ਪੈ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।