Punjab

Mukh Mantri Sehat Bima Yojana: ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਜੁੜੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ
Punjab News: 70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
BBMB ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ: ਬਲਤੇਜ ਪੰਨੂ
Health News: ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ OPD ਅਤੇ IPD ਸੇਵਾਵਾਂ ਸ਼ੁਰੂ
Farmers Protest: ਕਣਕ ਨਾ ਵਿਕਣ ਕਾਰਨ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਭਲਕੇ ਡੀਸੀ ਦਫਤਰ ਅੱਗੇ ਲਾਉਣਗੇ ਧਰਨਾ

Punjabi Book Release Canada: ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਮਾਗਮ ਦੌਰਾਨ ਕੈਨੇਡੀਅਨ ਕਵਿੱਤਰੀ ਰਮਿੰਦਰ ਕੌਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਦੀ ਕੀਤੀ ਘੁੰਢ ਚੁਕਾਈ

Sach Kahoon Punjabi Desk Picture
Published On

‘ਲੋਕ ਗਾਇਕ ਹਰਿੰਦਰ ਸੰਧੂ ਨੇ ਆਪਣੇ ਗੀਤ ਰਾਹੀ ਦਰਸ਼ਕਾਂ ਨੂੰ ਕੀਲਿਆ’

Punjabi Book Release Canada: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ (ਪੰਜਾਬ) ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਵਿਸ਼ਵ ਪੱਧਰੀ ਕੈਨੇਡੀਅਨ ਕਵਿੱਤਰੀ ਅਤੇ ਅੰਤਰ ਰਾਸ਼ਟਰੀ ਸਾਹਿਤਕ ਸ਼ਾਂਝਾ ਸੰਸਥਾ ਕੈਨੇਡਾ ਦੇ ਮੁੱਖ ਪ੍ਰਬੰਧਕ ਰਮਿੰਦਰ ਕੌਰ ਉਰਫ ਰੰਮੀ ਵਾਲੀਆਂ ਦੀ ਦੂਸਰੀ ਪੁਸਤਕ “ਤੇਰੀ ਚਾਹਤ” ਦੀ ਘੁੱਢ ਚੁੱਕਾਈ ਕੀਤੀ ਗਈ।

ਉੱਘੇ ਮੰਚ ਸੰਚਾਲਕ ਜਸਬੀਰ ਜੱਸੀ ਅਤੇ ਡਾ: ਮਨਜੀਤ ਸਿੰਘ ਢਿੱਲੋਂ ਨੇ ਪੁਸਤਕ ਰੰਮੀ ਵਾਲੀਆਂ ਦੀ ਪੁਸਤਕ ‘ਤੇਰੀ ਚਾਹਤ’ ’ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਰਾਜਵੀਰ ਸੰਧੂ ਨੇ ਕਵਿੱਤਰੀ ਰੰਮੀ ਵਾਲੀਆ ਬਾਰੇ ਹਾਜ਼ਰੀਨਾਂ ਨੂੰ ਵਿਸਥਾਰ ਨਾਲ ਦੱਸਿਆ। ਸਮਾਗਮ ਦੌਰਾਨ ਐਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: ED News Today: ਮੈਡੀਕਲ ਨਸ਼ੇ ਖ਼ਿਲਾਫ਼ ਈ.ਡੀ. ਦੀ ਵੱਡੀ ਕਾਰਵਾਈ, ਕਈ ਕੰਪਨੀਆਂ ’ਚ ਕੀਤੀ ਛਾਪੇਮਾਰੀ

ਪ੍ਰੋਗਰਾਮ ਦੀ ਸੂਰੂਆਤ ਗੀਤਕਾਰ ਅਤੇ ਗਾਇਕ ਤਰਸੇਮ ਖਾਨ ਅਸਰਫੀ ਲੰਡਿਆਂ ਵਾਲੇ ਨੇ ਆਪਣੇ ਗੀਤ ਨਾਲ ਕੀਤੀ। ਉਪਰੰਤ ਐਸ.ਡੀ.ਐਮ ਹਰਕੰਵਲਜੀਤ ਸਿੰਘ , ਡੀ.ਐਸ.ਪੀ. ਦਲਬੀਰ ਸਿੰਘ, ਸਬ ਰਜਿਸਟਰਾਰ ਗੁਰਚਰਨ ਸਿੰਘ, ਬਲਾਕ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ.ਐਚ.ਓ. ਜਨਕ ਰਾਜ ਨੇ ਹਾਜ਼ਰੀਨਾਂ ਨੂੰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਤਾਬਾਂ ਬਾਰੇ ਆਪੋ-ਆਪਣੇ ਤਜ਼ਰਬੇ ਲੋਕਾਂ ਨਾਲ ਸ਼ਾਂਝੇ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਹੱਥਾਂ ਵਿੱਚੋਂ ਮੋਬਾਇਲ ਦੇਣ ਦੀ ਬਜਾਏ ਕਿਤਾਬਾਂ ਦੇਣ । ਜਿਹੜੇ ਬੱਚੇ ਕਿਤਾਬਾਂ ਨੂੰ ਆਪਣੇ ਦੋਸਤ ਬਣਾ ਲੈਦੇ ਹਨ ਉਹ ਜਿੰਦਗੀ ਵਿੱਚ ਬਹੁਤ ਤਰੱਕੀ ਕਰਦੇ ਹਨ।

ਉਪਰੰਤ ਗੀਤਕਾਰ ਅਤੇ ਗਾਇਕ ਗਿੱਲ ਸੁਰਜੀਤ ਅਤੇ ਲੋਕ ਗਾਇਕ ਹਰਿੰਦਰ ਸੰਧੂ ਨੇ ਆਪਣੇ ਗੀਤਾਂ ਰਾਹੀ ਸਰੋਤਿਆਂ ਨੂੰ ਕੀਲਿਆਂ। ਹਰਿੰਦਰ ਸੰਧੂ ਨੇ “ਗੁੱਡ ਟਾਇਮ” ਗੀਤ ਪੇਸ਼ ਕਰਕੇ ਸਾਡੇ ਬਚਪਨ ਦੀਆਂ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਚੰਗੇ ਸਮੇਂ ਨੂੰ ਅੱਖਾਂ ਸਾਹਮਣੇ ਤਰਜਮਾਨ ਕੀਤਾ। ਇਸ ਮੌਕੇ ’ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ 35 ਅੱਖਰੀ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। Punjabi Book Release Canada

ਪਿੰਡ ਦੇ ਸਰਪੰਚ ਨੇ ਆੇ ਮਹਿਮਾਨਾਂ ਦਾ ਕੀਤਾ ਧੰਨਵਾਦ

ਇਸ ਮੌਕੇ ਪਿੰਡ ਦੇ ਸਰਪੰਚ ਅਰਸ਼ ਵਿਰਕ ਨੇ ਆਏ ਹੋਏ  ਮਹਿਮਾਨਾਂ, ਅਫਸਰ ਸਾਹਿਬਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਕੋਟਕਪੂਰੇ ਦੇ ਵਸਨੀਕ ਉੱਘੇ ਸਮਾਜ ਸੇਵੀ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ, ਰਾਜ ਕੁਮਾਰ ਥਾਪਰ ਡਾਇਰੈਕਟਰ ਐੱਸ. ਐੱਮ. ਡੀ. ਵਿੱਦਿਅਕ ਸੰਸਥਾਵਾਂ ਕੋਟਸੁਖੀਆ, ਹਰਮਿੰਦਰਪਾਲ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ , ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਤੋਂ ਇਲਾਵਾ ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਖਾਲਸਾ ਮਾਹਲਾ, ਪ੍ਰਿੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ , ਕਾਕਾ ਮਾਸਟਰ, ਆਦਿ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ , ਪਿੰਡ ਦੇ ਪਤਵੰਤੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

About The Author

Latest News

Related Posts