ਲਾਸਾਨੀ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ

DERA SACHA SAUDA, FREEDOM, LILY KUMAR INSAN, RELIGIOUS LIBERTY, SACRIFICE

ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਦੀ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦੀ ਉਮਰ ਵਿੱਚ (1974 ‘ਚ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਮਘਾਣੀਆਂ, ਮੈਟ੍ਰਿਕ ਤੱਕ ਦੀ ਵਿੱਦਿਆ ਪਿੰਡ ਰਾਮਗੜ੍ਹ ਸ਼ਾਹਪੁਰੀਆ ਤੋਂ ਅਤੇ ਐੱਮ.ਏ. ਦੀ ਡਿਗਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਹਾਸਲ ਕੀਤੀ

ਲਿੱਲੀ ਕੁਮਾਰ ਦਾ ਵਿਆਹ 19 ਜਨਵਰੀ 1992 ਨੂੰ ਕੁਲਵਿੰਦਰ ਕੌਰ ਇੰਸਾਂ ਸਪੁੱਤਰੀ ਬ੍ਰਹਮਦੇਵ ਵਾਸੀ ਬਰੇਟਾ ਨਾਲ ਹੋਇਆ ਉਹਨਾਂ ਦੇ ਘਰ ਦੋ ਧੀਆਂ ਰਮਨਪ੍ਰੀਤ ਇੰਸਾਂ ਤੇ ਅਮਨਜੋਤ ਇੰਸਾਂ ਤੇ ਇੱਕ ਪੁੱਤਰ ਪ੍ਰਿੰਸ ਇੰਸਾਂ ਨੇ ਜਨਮ ਲਿਆ ਸਾਲ 1994 ‘ਚ ਲਿੱਲੀ ਇੰਸਾਂ ਨੂੰ ਪੰਜਾਬ ਸਿੰਚਾਈ ਵਿਭਾਗ ‘ਚ ਪਟਵਾਰੀ ਵਜੋਂ ਨੌਕਰੀ ਮਿਲ ਗਈ  ਸਾਲ 1996 ‘ਚ ਬੋਹਾ ਤੇ 1999 ‘ਚ ਪਿੰਡ ਆਲਮਪੁਰ ਮੰਦਰਾਂ ਆ ਕੇ ਰਹਿਣ ਲੱਗ ਪਿਆ ਉਨ੍ਹਾਂ ਨੇ ਨੌਕਰੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵੀ ਬਰਕਰਾਰ ਰੱਖੀ ਲਿੱਲੀ ਕੁਮਾਰ ਇੰਸਾਂ ਸਾਧ ਸੰਗਤ ਨਾਲ ਮਿਲ ਕੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ ਅਤੇ ਪ੍ਰਕਿਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪੌਦੇ ਲਾਉਣ, ਜ਼ਰੂਰਤਮੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਵਰਗੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਸ਼ਲਾਘਾਯੋਗ ਯੋਗਦਾਨ ਪਾਉਂਦੇ ਰਹਿੰਦੇ ਸਨ

ਉਹ ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਰੂਹਾਨੀ ਜਾਮ (ਜਾਮ-ਏ-ਇੰਸਾਂ) ਪੀ ਕੇ ਪਹਿਲਾਂ ਤੋਂ ਵੱਧ ਸਰਗਰਮੀ ਨਾਲ ਮਾਨਵਤਾ ਭਲਾਈ ਦੇ ਕਾਰਜਾਂ ‘ਚ ਜੁਟ ਗਏ    ਉਨ੍ਹਾਂ ਦੀਆਂ ਬੇਗਰਜ਼ ਸੇਵਾਵਾਂ ਇਨਸਾਨੀਅਤ  ਦੇ ਵੈਰੀਆਂ ਨੂੰ ਰੜਕਣ ਲੱਗੀਆਂ ਤੇ ਉਹ ਉਸ ਦੀਆਂ ਸੇਵਾ ਗਤੀਵਿਧੀਆਂ ਨੂੰ ਰੋਕਣ ਦੇ ਮਨਸੂਬੇ ਘੜਨ ਲੱਗੇ ਲਿੱਲੀ ਇੰਸਾਂ ਨੇ ਵੈਰੀਆਂ ਦੇ ਕੋਝੇ ਹਥਕੰਡਿਆਂ ਦੀ ਪ੍ਰਵਾਹ ਕੀਤੇ ਬਿਨਾਂ ਭਲਾਈ ਦੇ ਕਾਰਜ ਪੂਰੀ ਤੇਜ਼ੀ ਨਾਲ ਲਗਾਤਾਰ ਜਾਰੀ ਰੱਖੇ

ਸ਼ਰਾਰਤੀ ਅਨਸਰਾਂ ਦੇ ਜਦ ਸਾਰੇ ਮਨਸੂਬੇ ਅਤੇ ਚਾਲਾਂ  ਫੇਲ੍ਹ ਹੋ ਗਈਆਂ ਤਾਂ ਉਨ੍ਹਾਂ ਨੇ ਆਪਣੀ ਨੀਚ ਸੋਚ ਤੇ ਬੇਹੱਦ ਘਟੀਆ ਬਿਰਤੀ ‘ਤੇ ਚੱਲਦਿਆਂ ਲਿੱਲੀ ਕੁਮਾਰ ਇੰਸਾਂ ਨੂੰ ਜਾਨੋਂ ਮਾਰਨ ਦੀਆਂ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ 28 ਜੁਲਾਈ 2009 ਨੂੰ ਅਮਨ ਦੇ ਵੈਰੀਆਂ ਨੇ ਮਾਨਸਾ ਤੋਂ ਬੋਹਾ ਜਾਂਦੇ ਮਨੁੱਖਤਾ ਦੇ ਮਹਾਨ ਸੇਵਾਦਾਰ ਲਿੱਲੀ ਇੰਸਾਂ ‘ਤੇ ਗੋਲ਼ੀਆਂ ਵਰ੍ਹਾ ਦਿੱਤੀਆਂ ਇਸ ਘਟਨਾ ‘ਚ ਇਹ ਮਹਾਨ ਸੇਵਾਦਾਰ ਸ਼ਹੀਦ ਹੋ ਗਿਆ

ਇਸ ਮਹਾਂ ਸ਼ਹੀਦ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਯਾਦ ਰੱਖਿਆ ਜਾਵੇਗਾ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕੁਰਬਾਨ ਹੋਏ ਲਿੱਲੀ ਇੰਸਾਂ ਦੇ ਸ਼ਹੀਦੀ ਦਿਵਸ ਮੌਕੇ ਨਾਮ ਚਰਚਾ 26 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮਹਾਂਵੀਰ ਧਰਮਸ਼ਾਲਾ, ਬੋਹਾ (ਮਾਨਸਾ) ਵਿਖੇ ਹੋਵੇਗੀ, ਜਿੱਥੇ ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਸਾਧ-ਸੰਗਤ ਸ਼ਰਧਾ ਦੇ ਫੁੱਲ ਭੇਂਟ ਕਰੇਗੀ

ਤਰਸੇਮ ਮੰਦਰਾਂ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।