ਪਵਿੱਤਰ ਭੰਡਾਰਾ ਮਨਾਉਣ ਪੁੱਜੇ ਇੱਕ ਕਰੋੜ ਛੇ ਲੱਖ ਸ਼ਰਧਾਲੂ

ਸਰਵ ਧਰਮ ਮਹਾਂ ਉਤਸਵ : ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਨੱਚੀ ਧਰਤੀ, ਨੱਚਿਆ ਅਸਮਾਨ, ਜ਼ਰ੍ਹੇ-ਜ਼ਰ੍ਹੇ ਨੇ ਦਿੱਤੀ ਮੁਬਾਰਕਬਾਦ
35050 ਵਿਅਕਤੀਆਂ ਨੇ ਲਿਆ ਨਾਮਸ਼ਬਦ
400 ਏਕੜ ‘ਚ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਵੱਖ-ਵੱਖ ਥਾਈਂ ਬਣੇ ਪੰਡਾਲ
53 ਸਕਰੀਨਾਂ ਅਤੇ 2000
ਸਪੀਕਰ ਲਾਏ ਗਏ

ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਥਾਂ ਬਿਠਾਇਆ ਸਾਈਂ ਮਸਤਾਨਾ ਜੀ ਮਹਾਰਾਜ ਨੇ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੁ ਜੀ ਨੇ ਸ਼ਰਧਾਲੂਆਂ ‘ਤੇ ਪਾਇਆ ਹੋਲੀ ਦਾ ਰੰਗ
ਜੱਟੂ ਇੰਜੀਨੀਅਰ ਦੇ ਗਾਣੇ ‘ ਮਾਰੀ ਹੋਲੀ ਕੀ ਪਿਚਕਾਰੀ’ ਤੇ ਨੱਚੇ ਸ਼ਰਧਾਲੂ
ਸਰਸਾ ਵੱਲ ਆਉਣ ਵਾਲੇ ਮਾਰਗਾਂ ‘ਤੇ  12-15 ਕਿਲੋਮੀਟਰਾਂ ਤੱਕ ਲੱਗੀਆਂ ਰਹੀਆਂ ਵਾਹਨਾਂ ਦੀਆਂ ਕਤਾਰਾਂ
ਜੀਵਨ ਆਸ਼ਾ ਤਹਿਤ ਭਗਤ ਯੋਧੇ ਨੇ ਵਿਧਵਾ ਨੂੰ ਬਣਾਇਆ ਜੀਵਨ ਸਾਥਣ
ਸਰਸਾ (ਸੱਚ ਕਹੂੰ  ਨਿਊਜ਼)
ਧਰਤੀ ਨੱਚ ਰਹੀ ਸੀ ਤਾਂ ਅਸਮਾਨ ਵੀ ਝੂਮ-ਝੂਮ ਕੇ ਖੁਸ਼ੀਆਂ ਦਾ ਇਜ਼ਹਾਰ ਕਰਦਾ ਨਜ਼ਰ ਆ ਰਿਹਾ ਸੀ ਹਰ ਪਾਸੇ ਵੱਖ-ਵੱਖ ਟੋਲੀਆਂ ਬਣਾ ਕੇ ਖੁਸ਼ੀਆਂ ਮਨਾਉਂਦਾ ਹੋਇਆ ਭਾਰਤ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਰਾਮ ਨਾਮ ਦੇ ਪਰਵਾਨਿਆਂ ਦਾ ਇਕੱਠ ਸ਼ਰਧਾ ਦਾ ਸਮੁੰਦਰ ਇਸ ਤਰ੍ਹਾਂ ਵਗਿਆ ਕਿ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਜ਼ਰਾ-ਜ਼ਰ੍ਹਾ ਪਿਆਰ ਤੇ ਆਪਸੀ ਭਾਈਚਾਰੇ ਦੀ ਰੌਸ਼ਨੀ ਨਾਲ ਜਗਮਗਾ ਉੱਠਿਆ ਸ਼ਾਹ ਮਸਤਾਨਾ ਜੀ ਧਾਮ ਤੋਂ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਤੱਕ ਕੋਈ ਅਜਿਹੀ ਜਗ੍ਹਾ ਨਹੀਂ ਸੀ ਕਿ ਜਿੱਥੇ ਪਰਮਾਤਮਾ, ਅੱਲ੍ਹਾ, ਰਾਮ ਦੇ ਆਸ਼ਿਕ ਵੱਖ-ਵੱਖ ਅੰਦਾਜ਼ ‘ਚ ਖੁਸ਼ੀਆਂ ਮਨਾਉਂਦੇ ਦਿਖਾਈ ਨਾ ਦੇ ਰਹੇ ਹੋਣ ਇਹ ਮੌਕਾ ਮਾਨਵਤਾ ਦੇ ਸੱਚੇ ਹਿਤੈਸ਼ੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ 69ਵੇਂ ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ਦੇ ਪਵਿੱਤਰ ਮਹਾਂ ਉਤਸਵ ਦਾ ਸੀ ਇਸ ਪਵਿੱਤਰ ਮਹਾਂ ਉਤਸਵ ਮੌਕੇ ਪਹਿਲੇ ਦਿਨ ਭਾਰਤ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸਾਰੇ ਧਰਮਾਂ ਦੇ ਇੱਕ ਕਰੋੜ ਛੇ ਲੱਖ ਤੋਂ ਵੀ ਜ਼ਿਆਦਾ ਸ਼ਰਧਾਲੂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪਹੁੰਚੇ
ਦੂਜੇ ਦਿਨ ਵੀ ਖ਼ਬਰ ਵੀ ਲਿਖੇ ਜਾਣ ਤੱਕ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਰਿਹਾ ਪੂਜਨੀਕ ਗੁਰੂ ਸੰਤ ਡਾ.  ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਦੇ ਪਵਿੱਤਰ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਤੇ ਸਮੂਹ ਸਾਧ-ਸੰਗਤ ਨੇ ਵੀ

‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਗੁਰੂ ਜੀ
ਨੂੰ ਮੁਬਾਰਕਬਾਦ ਦਿੱਤੀ ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਲਬਰੇਜ਼ ਕੀਤਾ ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਨੇ 35050 ਵਿਅਕਤੀਆਂ ਨੂੰ ਨਾਮ ਸ਼ਬਦ, ਨਾਮ ਸ਼ਬਦ ਦੀ ਅਨਮਮੋਲ ਦਾਤ ਪ੍ਰਦਾਨ ਕਰਕੇ ਮੋਕਸ਼ ਮੁਕਤੀ ਦਾ ਅਧਿਕਾਰੀ ਬਣਾਇਆ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਸ਼ਰਧਾਲੂਆਂ ਨੇ ਇਸ ਮੌਕੇ ਹੋਏ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਅਨੰਦ ਮਾਣਿਆ ਦੂਰ-ਦੁਰਾਡੇ ਤੇ ਵਿਦੇਸ਼ਾਂ ਦੀ ਸਾਧ-ਸੰਗਤ ਨੇ ਇੰਟਰਨੈੱਟ ਰਾਹੀਂ ਲਾਈਵ  ਪਵਿੱਤਰ ਭੰਡਾਰੇ ‘ਚ ਮੌਜ਼ੂਦਗੀ ਦਰਜ ਕਰਵਾਈ ਆਸ਼ਰਮ ਨੂੰ ਆਉਣ ਵਾਲੇ ਸਾਰੇ ਮਾਰਗਾਂ ਦੇ ਨਾਲ-ਨਾਲ ਪੂਰੇ ਆਸ਼ਰਮ ‘ਚ ਸ਼ਰਧਾਲੂ ਹੀ ਸ਼ਰਧਾਲੂ ਨਜ਼ਰ ਆਏ ਸਵਦੇਸ਼ੀ ਲੜੀਆਂ ਨਾਲ ਜਗਮਗ ਕਰਦਾ ਸ਼ਾਹ ਸਤਿਨਾਮ ਜੀ ਧਾਮ ਸੱਚਖੰਡ ਦਾ ਨਮੂਨਾ ਨਜ਼ਰ ਆਇਆ ਸ਼ਾਨਦਾਰ ਢੰਗ ਨਾਲ ਸਵਾਗਤੀ ਗੇਟਾਂ ਨਾਲ ਸਜੇ ਹਰ ਇੱਕ ਮਾਰਗ ‘ਤ ਜਿੱਥੇ ਤੱਕ ਨਜ਼ਰ ਜਾਂਦੀ ਸੰਗਤ ਹੀ ਸੰਗਤ ਦਿਖਾਈ ਦੇ ਰਹੀ ਸੀ ਸ਼ਨਿੱਚਰਵਾਰ ਸ਼ਾਮ 6 ਵਜੇ ਤੋਂ ਸ਼ੁਰੂ ਹੋਏ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਰਵੀਵਾਰ ਸਵੇਰੇ 2:46 ਮਿੰਟਾਂ ਤੱਕ ਚੱਲਿਆ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ ‘ਵੇਸ਼ਵਾ ਕਲਿਆਣ’ ਮੁਹਿੰਮ ਦੇ ਤਹਿਤ ਵੇਸ਼ਵਾਪੁਣਾ ਤਿਆਗ ਕੇ ਸਮਾਜ ਦੀ ਮੁੱਖ ਧਾਰਾ ‘ਚ ਆਉਣ ਵਾਲੀ ‘ਸ਼ੁੱਭਦੇਵੀ’ ਦੀਆਂ ‘ਭਗਤਯੋਧਾ’ ਨਾਲ ਸਾਦੀ ਕਰਵਾਈ ਗਈ ਇਸ ਤੋਂ ਇਲਾਵਾ ਆਰਥਿਕ ਤੌਰ ‘ਤੇ ਕਮਜ਼ੋਰ ਤੇ ਵਿਧਵਾ ਲੜਕੀਆਂ ਦੀ ਸ਼ਾਦੀ ਭਗਤ ਯੋਧਿਆਂ ਨਾਲ ਕਰਵਾਈਆਂ ਗਈਆਂ ਇਸ ਤੋਂ ਇਲਾਵਾ 34 ਆਦਿਵਾਸੀ ਜੋੜੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ‘ਚ ਵਿਆਹ ਬੰਧਨ ‘ਚ ਬੱਝੇ ਕੁੱਲ ਦੇ ਕਰਾਊਨ ਤਹਿਤ ਇੱਕ ਵਿਆਹ ਵੀ ਸੰਪੰਨ ਹੋਇਆ ਪਵਿੱਤਰ ਭੰਡਾਰੇ ਮੌਕੇ ਕੁਝ ਹੀ ਮਿੰਟਾਂ ‘ਚ ਹੀ ਕਰੋੜਾਂ ਦੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੂੰ ਸਰਵ ਧਰਮ ਭਾਵ ਚਾਰੇ ਧਰਮਾਂ ਦਾ ਸਾਂਝਾ ਪ੍ਰਸਾਦ ਤੇ ਲੰਗਰ ਵੰਡਿਆ ਗਿਆ

ਪੂਜਨੀਕ ਗੁਰੂ ਜੀ ਦੇ ਨਾਂਅ ਹੁਣ  78 ਵਿਸ਼ਵ ਰਿਕਾਰਡ
ਰਿਲੀਜ਼ਿੰਗ ਤੋਂ ਪਹਿਲਾਂ ਹੀ ‘ਜੱਟੂ ਇੰਜੀਨੀਅਰ’ ਦੇ ਨਾਂਅ ਦਰਜ ਹੋਏ ਪੰਜ ਰਿਕਾਰਡ
ਪਵਿੱਤਰ ਭੰਡਾਰੇ ਮੌਕੇ 7 ਏਸ਼ੀਆ ਬੁੱਕ ਆਫ਼ ਰਿਕਾਰਡ ਦਰਜ
ਸਰਸਾ ਸਰਵ ਧਰਮ ਸੰਗਮ ਦੇ 69ਵੇਂ ਰੂਹਾਨੀ ਸਥਾਪਨਾ ਦਿਵਸ ਮੌਕੇ ਪੂਜਨੀਕ ਗੁਰੂ ਜੀ ਦੇ ਨਾਂਅ ਵਿਸ਼ਵ ਰਿਕਾਰਡਾਂ ਦੀ ਝੜੀ ਲੱਗ ਗਈ ਸ਼ਨਿੱਚਰਵਾਰ ਰਾਤ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੂਜਨੀਕ ਗੁਰੂ ਜੀ ਦੇ ਨਾਂਅ 7 ਹੋਰ ਏਸ਼ੀਆ ਬੁੱਕ ਆਫ਼ ਰਿਕਾਰਡ ਦਰਜ ਹੋ ਗਏ ਹੁਣ ਪੂਜਨੀਕ ਗੁਰੂ ਜੀ ਦੇ ਨਾਂਅ ਕੁੱਲ ਮਿਲਾ ਕੇ 78 ਰਿਕਾਰਡ ਦਰਜ ਹੋ ਗਏ ਹਨ
ਬੀਤੀ ਰਾਤ ਦਰਜ ਹੋਏ ‘ਰਿਕਾਰਡਾਂ ‘ਚ 25 ਜਨਵਰੀ 2017 ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ
ਪਵਿੱਤਰ ਭੰਡਾਰੇ ‘ਤੇ ਇਕੱਠੀਆਂ 262 ਆਦਿਵਾਸੀਆਂ ਦੀਆਂ ਸ਼ਾਦੀਆਂ ਇੱਕ ਮੰਚ ‘ਤੇ ਹੋਣ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਪੰਜ ਹੋਰ ਏਸ਼ੀਆ ਬੁੱਕ ਆਫ ਰਿਕਾਰਡ ਡਾ.
ਐੱਮਐੱਮਜੀ ਦੀ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ‘ਜੱਟੂ ਇੰਜੀਨੀਅਰ’ ਦੇ ਨਾਂਅ ਦਰਜ ਹੋਏ ਇਨ੍ਹਾਂ ‘ਚ ਫਿਲਮ ਦੀ ਸ਼ੂਟਿੰਗ ਸਿਰਫ਼ 15 ਦਿਨਾਂ ‘ਚ ਪੂਰੀ ਕਰਕੇ ਫਿਲਮ ਇੰਡਸਟਰੀ ‘ਚ ਨਵਾਂ ਇਤਿਹਾਸ ਬਣਾਉਣ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ, ਫਿਲਮ ਦਾ ਗਾਣਾ ‘ਮਾਰੀ ਹੋਲੀ ਦੀ ਪਿਚਕਾਰੀ’ ਸਿਰਫ਼ 8 ਘੰਟੇ 50 ਮਿੰਟਾਂ ‘ਚ ਸ਼ੂਟ ਕਰਨ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ, ‘ਜੱਟੂ ਇੰਜੀਨੀਅਰ’ ਫਿਲਮ ਦੀ ਸ਼ੂਟਿੰਗ ਲਈ ਸਿਰਫ਼ 30 ਦਿਨ ‘ਚ ਪੂਰਾ ਪਿੰਡ ਵਸਾਉਣ, ਜਿਸ ‘ਚ 40 ਕੱਚੇ ਘਰ, ਇੱਕ ਸਕੂਲ, ਇੱਕ ਪੁਲਿਸ ਚੌਂਕੀ, ਸੱਥ, ਪੰਚਾਇਤ ਘਰ, ਅਧਿਆਪਕ ਕੁਆਰਟਰ ਤੇ 10 ਗਲੀਆਂ ਬਣਾਉਣ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ, ਸਿਰਫ਼ 24 ਘੰਟਿਆਂ ‘ਚ ਇਸ ਪਿੰਡ ਦੀ ਸਫ਼ਾਈ ਕਰਕੇ ਰੰਗ-ਰੋਗਨ ਤੇ ਪੌਦੇ ਲਾਉਣ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਤੇ ਫਿਲਮ ਦੇ ਗਾਣੇ ‘ਮਾਰੀ ਹੋਲੀ ਕੀ ਪਿਚਕਾਰੀ’ ਦੇ ਗਾਣੇ ‘ਤੇ ਇੱਕੋ ਸਮੇਂ ਵੱਡੀ ਗਿਣਤੀ ‘ਚ ਲੋਕਾਂ ਦੇ ਡਾਂਸ ਕਰਨ ‘ਤੇ ਏਸ਼ੀਆ ਬੁੱਕ ਆਫ਼ ਰਿਕਾਰਡ ਦਰਜ ਕੀਤਾ ਗਿਆ
ਸਾਰੇ ਧਰਮਾਂ ਦੇ ਕਰੋੜਾਂ ਲੋਕਾਂ ਨੇ ਇਕੱਠਿਆਂ ਮਨਾਇਆ ਭੰਡਾਰਾ, ਬਣਿਆ ਰਿਕਾਰਡ
ਪਵਿੱਤਰ ਭੰਡਾਰੇ ਮੌਕੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਧਰਮਾਂ ਦੇ ਕਰੋੜਾਂ ਲੋਕਾਂ ਨੇ ਇਕੱਠੇ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਮਨਾਇਆ ਤਾਂ ਇਹ ਵੀ ਰਿਕਾਰਡ ਬਣ ਗਿਆ ਇੱਕੋ ਸਮੇਂ ਇੰਨੀ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਸ਼ਿਰਕਤ ਕਰਨ ‘ਤੇ ਇਹ ਪ੍ਰਾਪਤੀ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਰਾਤੀ 2:43 ਵਜੇ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਹੋ