ਜ਼ੋਨ ਪੱਧਰੀ ਬਾਸਕਟਬਾਲ ਦੀਆਂ ਖੇਡਾਂ ’ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀ ਝੰਡੀ 

 ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲ ਉਤਸ਼ਾਹ ਨਾਲ ਲੈ ਰਹੇ ਹਨ ਭਾਗ

(ਸੁਭਾਸ਼ ਸ਼ਰਮਾ) ਕੋਟਕਪੂਰਾ। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਜ਼ੋਨ ਪੱਧਰੀ ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਪ੍ਰਭਜੋਤ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚੰਗੇਰੇ ਜੀਵਨ ਲਈ ਪੜ੍ਹਾਈ ਦੇ ਨਾਲ -ਨਾਲ ਖੇਡਾਂ ਦੀ ਵੀ ਅਹਿਮ ਭੂਮਿਕਾ ਹੈ । ਬਾਸਕਟਬਾਲ ਦੀ ਖੇਡ ਵਿੱਚ ਫਸਵੇਂ ਮੁਕਾਬਲੇ ਤਹਿਤ ਅੰਡਰ -19 ਗੌਰਮਿੰਟ ਗਰਲਜ਼ ਸਕੂਲ ਕੋਟਕਪੂਰਾ , ਵੈਸਟ ਪੁਆਇੰਟ ਸਕੂਲ ਤੋਂ 15-6 ਨਾਲ਼, ਅੰਡਰ -17 ਗੌਰਮਿੰਟ ਗਰਲਜ਼ ਸਕੂਲ ਕੋਟਕਪੂਰਾ, ਵੈਸਟ ਪੁਆਇੰਟ ਸਕੂਲ ਤੋਂ 28-20 ਨਾਲ, ਅੰਡਰ -14 ਵੈਸਟ ਪੁਆਇੰਟ ਸਕੂਲ, ਗੌਰਮਿੰਟ ਗਰਲਜ਼ ਸਕੂਲ ਕੋਟਕਪੂਰਾ ਤੋਂ 18-8 ਨਾਲ਼ ਕ੍ਰਮਵਾਰ ਜੇਤੂ ਰਹੇ।

ਇਸ ਮੌਕੇ ਜ਼ਿਲ੍ਹਾ ਖੇਡ ਸਕੱਤਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਚਾਰ ਰੋਜ਼ਾ ਜ਼ੋਨ ਪੱਧਰੀ ਟੂਰਨਾਮੈਂਟ ਤਹਿਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਅਗਲੇ ਤਿੰਨ ਦਿਨ ਇਸੇ ਤਰ੍ਹਾਂ ਜਾਰੀ ਰਹਿਣਗੇ । ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲ ਬਹੁਤ ਉਤਸ਼ਾਹ ਨਾਲ ਭਾਗ ਲੈ ਰਹੇ ਹਨ । ਇਸ ਮੌਕੇ ਜ਼ੋਨ ਖੇਡ ਸਕੱਤਰ ਨਿਸ਼ਾਨ ਸਿੰਘ, ਜ਼ਿਲ੍ਹਾ ਕੋਚ ਜਸਪਾਲ ਗਾਂਧੀ , ਵਿਵੇਕ ਕਪੂਰ, ਮਨੋਹਰ ਲਾਲ’ ਕੁਲਵਿੰਦਰ ਸਿੰਘ ਜਟਾਣਾ, ਨਵਦੀਪ ਕੱਕੜ, ਜਗਸੀਰ ਸਿੰਘ ਬਰਾਡ਼, ਪ੍ਰੇਮ ਕੁਮਾਰ , ਰਣਵੀਰ ਭੰਡਾਰੀ ਪਰਮਜੀਤ ਸਿੰਘ,ਮਹਾਂਵੀਰ,ਰਾਜਿੰਦਰ ਸਿੰਘ, ਨਰਪਿੰਦਰ, ਪਰਮਜੀਤ ਕੌਰ,ਵੀਨਾ ਸੁੰਦਰੀ,ਨਵਨੀਤ,ਹਰਵਿੰਦਰ ਕੌਰ, ਬਲਜੀਤ ਕੌਰ, ਵੈਸ਼ਾਲੀ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here