ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News Yudh Nashyan ...

    Yudh Nashyan Virudh: ਬਠਿੰਡਾ ’ਚ ਚੱਲਿਆ ‘ਯੁੱਧ ਨਸ਼ਿਆਂ ਵਿਰੁੱਧ’, ਦੋ ਔਰਤਾਂ ਦੇ ਘਰ ਨਸ਼ਾ ਤਸਕਰੀ ਦੇ ਦੋਸ਼ ਤਹਿਤ ਢਾਹੇ

    Yudh Nashyan Virudh
    Yudh Nashyan Virudh: ਬਠਿੰਡਾ ’ਚ ਚੱਲਿਆ ‘ਯੁੱਧ ਨਸ਼ਿਆਂ ਵਿਰੁੱਧ’, ਦੋ ਔਰਤਾਂ ਦੇ ਘਰ ਨਸ਼ਾ ਤਸਕਰੀ ਦੇ ਦੋਸ਼ ਤਹਿਤ ਢਾਹੇ

    ਇੱਕ ਔਰਤ ਖਿਲਾਫ ਪਹਿਲਾਂ ਨੇ ਦਸ ਪਰਚੇ ਦਰਜ | Yudh Nashyan Virudh

    • ਡੀਐਸਪੀ ਨੇ ਆਖਿਆ ਮਾੜੇ ਕੰਮ ਦਾ ਮਾੜਾ ਨਤੀਜਾ, ਨਸ਼ਿਆਂ ਤੋਂ ਰਹੋ ਦੂਰ

    Yudh Nashyan Virudh: ਬਠਿੰਡਾ (ਅਸ਼ੋਕ ਗਰਗ)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਬਠਿੰਡਾ ਪੁਲਿਸ ਨੇ ਐਤਵਾਰ ਨੂੰ ਇਥੇ ਧੋਬੀਆਣਾ ਬਸਤੀ ਵਿਖੇ ਦੋ ਔਰਤਾਂ ਦੇ ਘਰਾਂ ਉਪਰ ਨਸ਼ਾ ਤਸਕਰੀ ਦੇ ਦੋਸ਼ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਜੇਸੀਬੀ ਮਸ਼ੀਨਾਂ ਨਾਲ ਘਰ ਢਾਹ ਦਿੱਤੇ। ਪੁਲਿਸ ਅਨੁਸਾਰ ਉਕਤ ਔਰਤਾਂ ਵਿੱਚੋਂ ਇੱਕ ਔਰਤ ਖਿਲਾਫ ਪਹਿਲਾਂ ਨਸ਼ਾ ਤਸਕਰੀ ਦੇ ਦਸ ਪਰਚੇ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਵਲ ਲਾਈਨ ਏਰੀਏ ਅਧੀਨ ਮਨਜੀਤ ਕੌਰ ਉਰਫ ਬੀਰਾਂ ਪਤਨੀ ਚਰਨਜੀਤ ਸਿੰਘ ਅਤੇ ਜਸਵਿੰਦਰ ਕੌਰ ਉਰਫ ਜੱਸੀ ਪਤਨੀ ਲਖਵਿੰਦਰ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਵੱਲੋਂ ਨਸ਼ਾ ਤਸਕਰੀ ਨਾਲ ਮਕਾਨ ਬਣਾਏ ਗਏ ਸਨ। Bathinda News

    ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਮਕਾਨ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਮਿਲੀਆ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਇਹਨਾਂ ਦੋਵਾਂ ਔਰਤਾਂ ਦੇ ਮਕਾਨਾਂ ਨੂੰ ਜੇਸੀਬੀ ਮਸ਼ੀਨਾਂ ਨਾਲ ਢਾਹ ਦਿੱਤਾ ਹੈ।

    Read Also : ਸੱਚ ਕਹੂੰ ਵੱਲੋਂ ਚੁੱਕਿਆ ਮੁੱਦਾ ਰੰਗ ਲਿਆਇਆ, ਖਜ਼ਾਨਾ ਮੰਤਰੀ ਨੇ ਖੁਦ ਆ ਕੇ ਦੇਖਿਆ ਪੁਲ ਦਾ ਹਾਲ

    ਡੀਐਸਪੀ ਜਸਪ੍ਰੀਤ ਸਿੰਘ ਦੱਸਿਆ ਕਿ ਨਸ਼ਾ ਤਸ਼ਕਰ ਮਨਜੀਤ ਕੌਰ ਉਰਫ ਬੀਰਾਂ ਵਿਰੁੱਧ ਨਸ਼ੇ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਤਹਿਤ 10 ਮੁੱਕਦਮੇ ਦਰਜ ਹਨ ਜਦਕਿ ਜਸਵਿੰਦਰ ਕੌਰ ਉਰਫ ਜੱਸੀ ਖਿਲਾਫ ਨਸ਼ੇ ਦਾ ਇਕ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ, ਕੋਈ ਵੀ ਨਸ਼ਾ ਤਸ਼ਕਰ ਇਹ ਨਾ ਸਮਝੇ ਕੇ ਕੇਵਲ ਨਸ਼ੇ ਦਾ ਮਾਮਲਾ ਹੀ ਦਰਜ ਹੋਵੇਗਾ, ਅਜਿਹੀਆਂ ਕਰਵਾਈਆਂ ਵੀ ਅਮਲ ’ਚ ਲਿਆਦੀਆਂ ਜਾਣਗੀਆਂ।

    Yudh Nashyan Virudh

    ਉਨ੍ਹਾਂ ਨਸ਼ਾ ਤਸ਼ਕਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਉਹ ਇਹ ਕੰਮ ਛੱਡਣ ਨਹੀਂ ਉਨ੍ਹਾਂ ਖਿਲਾਫ਼ ਵੀ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਓਧਰ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਖਿਲਾਫ ਕੀਤੀ ਜਾ ਰਹੀ ਇਸ ਕਰਵਾਈ ਦਾ ਧੋਬੀਆਣਾ ਬਸਤੀ ਦੇ ਲੋਕਾਂ ਵੱਲੋਂ ਸਵਾਗਤ ਕਰਦਿਆਂ ਕਿਹਾ ਕੇ ਜਿਹੜੇ ਨਸ਼ਾ ਵੇਚਦੇ ਹਨ ਉਨ੍ਹਾਂ ਖਿਲਾਫ ਕਰਵਾਈ ਹੋਣੀ ਚਾਹੀਦੀ ਹੈ, ਨਸ਼ੇ ਕਾਰਨ ਜਿਨ੍ਹਾਂ ਦੇ ਜਵਾਨ ਪੁੱਤ ਮਰਦੇ ਹਨ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੈ ਇਹ ਉਹੀ ਜਾਣਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕੇ ਜਿਹੜੇ ਦੂਸਰੇ ਲੋਕ ਵੀ ਨਸ਼ਾ ਵੇਚਦੇ ਹਨ ਉਨ੍ਹਾਂ ਖਿਲਾਫ਼ ਵੀ ਅਜਿਹੀ ਕਰਵਾਈ ਹੋਣੀ ਚਾਹੀਦੀ ਹੈ।