ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਯੂ ਟਿਊਬਰ ਭਾਨਾ...

    ਯੂ ਟਿਊਬਰ ਭਾਨਾ ਸਿੱਧੂ ਸਾਥੀ ਸਮੇਤ ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ

    YouTuber Bhana Sidhu
    ਯੂ ਟਿਊਬਰ ਭਾਨਾ ਸਿੱਧੂ ਸਾਥੀ ਸਮੇਤ ਬਰਨਾਲਾ ਪੁਲਿਸ ਵੱਲੋਂ ਗਿ੍ਫ਼ਤਾਰ।

    ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ‘ਤੇ ਹੋਈ ਭਾਨੇ ਦੇ ਖਿਲਾਫ਼ ਕਾਰਵਾਈ

    (ਗੁਰਪ੍ਰੀਤ ਸਿੰਘ) ਬਰਨਾਲਾ। ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ (YouTuber Bhana Sidhu ) ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਮਹਿਲ ਕਲਾਂ ‘ਚ ਇੱਕ ਪਰਚਾ ਦਰਜ਼ ਕੀਤਾ ਗਿਆ ਸੀ ।

    ਸ਼ਿਕਾਇਤਕਰਤਾ ਗੁਰਮੇਲ ਸਿੰਘ ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਵਲੋਂ ਪਾਈ ਗਈ ਇੱਕ ਵੀਡੀਓ ਦੌਰਾਨ ਕਹੀਆਂ ਗਈਆਂ ਕੁੱਝ ਗੱਲਾਂ ਤੋਂ ਕਾਫ਼ੀ ਨਾਰਾਜ਼ ਸੀ ਅਤੇ ਉਸ ਨੇ ਨੇ ਵੀ ਭਾਨਾ ਸਿੱਧੂ (YouTuber Bhana Sidhu) ਖ਼ਿਲਾਫ਼ ਇਕ ਵੀਡਿਓ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਭਾਨਾ ਸਿੱਧੂ ਨੇ ਵੀਡਿਓ ਪਾਕੇ ਗੁਰਮੇਲ ਸਿੰਘ ਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸਨ ਤੇ ਸਰਕਾਰ ‘ਤੇ ਕਾਫ਼ੀ ਤਿੱਖੇ ਸ਼ਬਦਾਂ ਨਾਲ ਹਮਲੇ ਕੀਤੇ ਸਨ, ਜਿਸਦ ਜ਼ਿਕਰ ਐੱਫਆਈਆਰ ‘ਚ ਹੈ। ਉਸ ਸਮੇਂ ਭਾਨਾ ਸਿੱਧੂ ਆਸਟ੍ਰੇਲੀਆ ਗਿਆ ਹੋਇਆ ਸੀ।

    ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੰਗਰੂਰ ਅਦਾਲਤ ‘ਚ ਤਲਬ

    ਇਹ ਪਤਾ ਲੱਗਿਆ ਹੈ ਕਿ ਸੀਆੲਾੀਏ ਬਰਨਾਲਾ ਦੀ ਟੀਮ ਵੱਲੋਂ ਭਾਨਾ ਸਿੱਧੂ ਪਿੰਡ ਗੁੰਮਟੀ ਨੇੜਿਓਾ ਕਾਬੂ ਕੀਤਾ। ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਨੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਨੇ ਦੱਸਿਆ ਕਿ ਭਾਨਾ ਸਿੱਧੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here