ਭਿਆਨਕ ਸੜਕ ਹਾਦਸੇ ‘ਚ ਚਾਰ ਨੌਜਵਾਨਾਂ ਦੀ ਮੌਤ

Youths, Die, Horrific, Road, Accident

ਕਾਰ ਦੇ ਹੋਏ ਦੋ ਟੁਕੜੇ

ਖੰਨਾ (ਸੱਚ ਕਹੂੰ ਨਿਊਜ਼) | ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਹਾਦਸੇ ‘ਚ ਕਾਰ ‘ਚ ਸਵਾਰ 4 ਨੌਜਵਾਨ ਦੀ ਮੌਤ ਹੋ ਗਈ  ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ ‘ਚ ਪਿੰਡ ਰਾਮਪੁਰ ਨੇੜੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ, ਜਿਸ ਕਾਰਨ ਕਾਰ ਦੇ 2 ਹਿੱਸੇ ਹੋ ਗਏ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਨਵਜੋਤ ਸਿੰਘ ਪੁੱਤਰ ਬੂਟਾ ਸਿੰਘ, ਤੇਜਿੰਦਰ ਸਿੰਘ ਵਾਸੀਅਨ ਭਮਾਂ ਕਲਾਂ ਥਾਣਾ ਮਾਛੀਵਾੜਾ ਅਤੇ ਪਰਮਵੀਰ ਸਿੰਘ ਵਾਸੀ ਪਿੰਡ ਮਾਦਪੁਰ ਥਾਣਾ ਸਮਰਾਲਾ ਵਜੋਂ ਹੋਈ ਹੈ ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋਂ 23 ਸਾਲ ਦੀ ਦੱਸੀ ਜਾ ਰਹੀ ਹੈ

ਮੌਕੇ ‘ਤੇ ਪੁੱਜੀ ਦੋਰਾਹਾ ਪੁਲਿਸ ਦੇ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਚਾਰੋਂ ਨੌਜਵਾਨ ਇੱਕ ਕਾਰ ‘ਚ ਸਵਾਰ ਹੋ ਕੇ ਨੀਲੋਂ ਪਿੰਡ ਵੱਲੋਂ ਦੋਰਾਹਾ ਵੱਲ ਨੂੰ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਟੁੱਟ ਕੇ ਕੁਸ਼ਟ ਆਸ਼ਰਮ ਦੇ ਨੇੜੇ ਬਣੀ ਡਰੇਨ ‘ਚ ਜਾ ਡਿੱਗਾ ਅਤੇ ਕਾਰ ਦੇ ਪਰਖੱਚੇ ਉੱਡ ਗਏ ਇਸ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ ਅਤੇ ਇੱਕ ਨੂੰ ਜ਼ਖਮੀ ਹਾਲਤ ‘ਚ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here