Sad News: (ਮਨੋਜ) ਮਲੋਟ। ਬੀਤੀ ਦੇਰ ਸ਼ਾਮ ਨੂੰ ਮਲੋਟ ਨੇੜਲੇ ਪਿੰਡ ਮਲੋਟ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਗੰਭੀਰ ਹਾਲਤ ਕਰਕੇ ਉਸਨੂੰ ਏਮਜ਼ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮਹਿਰਾਜਵਾਲਾ ਦੀ ਭੈਣ ਦਾ ਵਿਆਹ ਸੀ। ਉਹ ਆਪਣੇ ਦੋਸਤ ਵਿੱਕੀ ਸਿੰਘ ਪੁੱਤਰ ਜੋਗਾ ਸਿੰਘ ਨਾਲ ਅਬੋਹਰ ਵਿਆਹ ਦੇ ਕਾਰਡ ਦੇ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ।
ਇਹ ਵੀ ਪੜ੍ਹੋ: Amritsar News: ਪਾਕਿਸਤਾਨ ਤੋਂ ਆਏ ਹਥਿਆਰਾਂ ਸਮੇਤ ਦੋ ਵਿਅਕਤੀ ਕਾਬੂ
ਮੋਟਰਸਾਈਕਲ ਨੂੰ ਵਿੱਕੀ ਸਿੰਘ ਚਲਾ ਰਿਹਾ ਸੀ। ਜਦੋਂ ਇਹ ਪਿੰਡ ਮਲੋਟ ਤੋਂ ਬਾਹਰ ਸਰਪੰਚ ਦੇ ਪਟਰੋਲ ਪੰਪ ਨੇੜੇ ਪੁੱਜੇ ਤਾਂ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਦੋਵੇਂ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਨੇ ਚੁੱਕ ਕੇ ਮਲੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਸਬੰਧੀ ਪਿੰਡ ਮਹਿਰਾਜਵਾਲਾ ਦੇ ਨੰਬਰਦਾਰ ਪਰਮਿੰਦਰ ਸਿੰਘ ਪੰਮਾ ਬਰਾੜ ਨੇ ਦੱਸਿਆ ਕਿ ਹਸਪਤਾਲ ਉਪਰੰਤ ਵਿੱਕੀ ਸਿੰਘ ਦਮ ਤੋੜ ਗਿਆ ਜ ਕਿ ਗੁਰਜੰਟ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਏਮਜ਼ ਰੈਫਰ ਕਰ ਦਿੱਤਾ। ਦੋਨਾਂ ਨੌਜਵਾਨਾਂ ਦੀ ਉਮਰ 23 ਸਾਲ ਦੇ ਕਰੀਬ ਹੈ।














