ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Opium Smuggli...

    Opium Smuggling: ਰਾਜਸਥਾਨ ਤੋਂ ਤਸਕਰੀ ਕਰਨ ਆਇਆ ਨੌਜਵਾਨ ਡੇਢ ਕਿੱਲੋ ਅਫੀਮ ਸਮੇਤ ਪੁਲਿਸ ਵੱਲੋਂ ਕਾਬੂ

    Opium Smuggling
    ਅਬੋਹਰ: ਪੁਲਿਸ ਵੱਲੋਂ ਅਫੀਮ ਸਮੇਤ ਕਾਬੂ ਨੌਜਵਾਨ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਪਰਮਜੀਤ ਕੁਮਾਰ। 

    Opium Smuggling: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਸ਼ਹਿਰੀ ਥਾਣਾ ਨੰਬਰ ਇੱਕ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਟੇਸ਼ਨ ਇੰਚਾਰਜ ਪਰਮਜੀਤ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬੀਤੀ ਰਾਤ ਰਾਜਸਥਾਨ ਨਿਵਾਸੀ ਇੱਕ ਨੌਜਵਾਨ ਨੂੰ 1.5 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਸਹਾਇਕ ਸਟੇਸ਼ਨ ਇੰਚਾਰਜ ਰਾਜਵੀਰ ਸਿੰਘ ਦੇਰ ਰਾਤ ਪੁਲਿਸ ਟੀਮ ਨਾਲ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੇ ਸਨ, ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਨੇੜੇ ਦੇ ਸਟੇਡੀਅਮ ਵਿੱਚ ਹੱਥ ਵਿੱਚ ਬੈਗ ਲੈ ਕੇ ਬੈਠਾ ਸੀ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 1.5 ਕਿਲੋ ਅਫੀਮ ਬਰਾਮਦ ਹੋਈ।

    ਇਹ ਵੀ ਪੜ੍ਹੋ: Haldwani Accident: ਹਲਦਵਾਨੀ ’ਚ ਕਾਰ ਨਹਿਰ ’ਚ ਡਿੱਗੀ, 4 ਦੀ ਮੌਤ

    ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਗੰਗਾਰਾਮ ਪੁੱਤਰ ਉਦੈਰਾਮ ਵਾਸੀ ਦਿਰੀਆਪੁਰ ਦੁੱਗ, ਜਲਾਵੜ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਐਨਡੀਪੀਸੀ ਐਕਟ ਦੀ ਧਾਰਾ 18, 61, 85 ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਨੌਜਵਾਨ ਨੇ ਦੱਸਿਆ ਕਿ ਉਹ ਇਹ ਅਫੀਮ ਰਾਜਸਥਾਨ ਤੋਂ ਲਿਆਇਆ ਸੀ, ਉਸਨੂੰ ਇਹ ਅਫੀਮ ਅਬੋਹਰ ਵਿੱਚ ਸਪਲਾਈ ਕਰਨ ਲਈ 5 ਹਜ਼ਾਰ ਰੁਪਏ ਮਿਲਣੇ ਸਨ। ਜਿਨ੍ਹਾਂ ਲੋਕਾਂ ਤੋਂ ਉਹ ਇਹ ਅਫੀਮ ਲੈ ਕੇ ਆਇਆ ਸੀ, ਉਨ੍ਹਾਂ ਦੇ ਨਾਂਅ ਪੁਲਿਸ ਨੂੰ ਦੱਸੇ ਗਏ ਹਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਗ੍ਰਿਫ਼ਤਾਰ ਨੌਜਵਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। Opium Smuggling